ਨਵੀਂ ਦਿੱਲੀ: ਭਾਰਤ ਖਿਲਾਫ ਮਾਊਂਟ ਮਾਉਂਗਾਨੁਈ ‘ਚ ਖੇਡੇ ਜਾ ਰਹੇ ਤੀਜੇ ਵਨਡੇ ਮੈਚ ‘ਚ ਨਿਊਜ਼ੀਲੈਂਡ ਕ੍ਰਿਕਟ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਪਰ ਕੀਵੀਆਂ ਦੀ ਟੀਮ ਦੀ ਸ਼ੁਰੂਆਤ ਕੁਝ ਖਾਸ ਚੰਗੀ ਨਹੀਂ ਰਹੀ। ਨਿਊਜ਼ੀਲੈਂਡ ਨੇ 59 ਦੌੜਾਂ ‘ਤੇ ਆਪਣੀਆਂ ਤਿੰਨ ਵਿਕਟਾਂ ਗੁਆ ਲਈਆਂ ਸੀ।
ਭਾਰਤੀ ਟੀਮ ਦੇ ਮੁਹਮੰਦ ਸ਼ੰਮੀ ਨੇ ਨਿਊਜ਼ੀਲੈਂਡ ਦਾ ਪਹਿਲਾ ਵਿਕਟ ਲੈ ਕਾਲਿਨ ਮੁਨਰੋ ਨੂੰ ਆਊਟ ਕੀਤਾ। ਮੈਚ ‘ਚ ਟੇਲਰ ਵੀ 93 ਦੌੜਾਂ ਬਣਾ ਆਊਟ ਹੋ ਗਏ ਤੇ ਆਪਣਾ 18ਵਾਂ ਸੈਂਕੜਾ ਬਣਾਉਣ ਤੋਂ ਰਹਿ ਹਏ। ਇਸ ਮੈਚ ਨਾਲ ਚਾਰ ਮਹੀਨੇ ਬਾਅਦ ਵਾਪਸੀ ਕਰ ਰਹੇ ਹਾਰਦਿਕ ਪਾਂਡਿਆ ਨੇ ਦੋ ਵਿਕਟਾਂ ਲਈਆਂ। ਪੂਰੇ ਮੈਚ 'ਚ ਸ਼ੰਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਹਨ।
ਨਿਊਜ਼ੀਲੈਂਡ ਦੀ ਟੀਮ 49 ਓਵਰਾਂ ‘ਚ ਆਲ ਆਊਟ ਹੋ ਕੇ ਭਾਰਤ ਨੂੰ 244 ਦੌੜਾਂ ਦਾ ਟੀਚਾ ਦਿੱਤਾ ਹੈ। ਮੈਚ ‘ਚ ਇਸ ਵਾਰ ਐਮਐਸ ਧੋਨੀ ਦੀ ਥਾਂ ਹਾਰਦਿਕ ਪਾਂਡਿਆ ਦੀ ਵਾਪਸੀ ਹੋਈ ਸੀ। ਦੇਖਦੇ ਹਾਂ ਕਿ ਹਾਰਦਿਕ ਦੀ ਵਾਪਸੀ ਟੀਮ ਲਈ ਕਿੰਨੀ ਸਹੀ ਸਾਬਤ ਹੁੰਦੀ ਹੈ। ਫਿਲਹਾਲ 5 ਮੈਚਾਂ ਦੀ ਸੀਰੀਜ਼ 'ਚ ਭਾਰਤ ਕ੍ਰਿਕਟ ਟੀਮ 2-0 ਨਾਲ ਅੱਗੇ ਹੈ।