ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਲੋਕਾਂ ਨੂੰ ਦੋ ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਨਕਦ ਲੈਣ-ਦੇਣ ਕਰਨ ਸਬੰਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਸੀਮਾ ਦੀ ਉਲੰਘਣਾ ਦੀ ਸਥਿਤੀ 'ਚ ਵੱਡਾ ਜੁਰਮਾਨਾ ਕੀਤਾ ਜਾਵੇਗਾ। ਇਕ ਸੰਦੇਸ਼ 'ਚ ਵਿਭਾਗ ਨੇ ਕਿਹਾ ਕਿ ਕਿਸੇ ਇਕ ਵਿਅਕਤੀ ਤੋਂ ਇਕ ਦਿਨ 'ਚ ਇਕ ਜਾਂ ਇਕ ਤੋਂ ਵੱਧ ਲੈਣ-ਦੇਣ 'ਚ ਦੋ ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਲੈਣ 'ਤੇ ਪਾਬੰਦੀ ਹੈ।

ਇਸ ਤਰਾਂ ਅਚੱਲ ਜਾਇਦਾਦ ਦੇ ਟਰਾਂਸਫਰ ਲਈ 20 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਨਕਦ ਲੈਣ-ਦੇਣ ਤੇ ਕਾਰੋਬਾਰ ਸਬੰਧੀ ਖ਼ਰਚ ਲਈ 10 ਹਜ਼ਾਰ ਰੁਪਏ ਜਾਂ ਇਸ ਤੋਂ ਵੱਧ ਦੇ ਨਕਦ ਭੁਗਤਾਨ 'ਤੇ ਵੀ ਪਾਬੰਦੀ ਹੈ।  ਸੰਦੇਸ਼ 'ਚ ਸਪਸ਼ਟ ਕਿਹਾ ਗਿਆ ਹੈ ਕਿ ਨਕਦ ਲੈਣ-ਦੇਣ 'ਤੇ ਪਾਬੰਦੀ ਹੈ। ਇਸ ਦੀ ਉਲੰਘਣਾ ਕਰਨ 'ਤੇ ਜੁਰਮਾਨਾ ਕੀਤਾ ਜਾਵੇਗਾ। ਇਹ ਵੀ ਕਿਹਾ ਗਿਆ ਕਿ ਕੈਸ਼ਲੈੱਸ ਲੈਣ-ਦੇਣ ਕਰੋ ਤੇ ਸਾਫ਼ ਰਹੋ।