ਨਵੀਂ ਦਿੱਲੀ : ਸਰਕਾਰ ਕੰਜ਼ਿਊਮਰ ਪ੫ੋਡਕਟਸ ਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਦੇ ਸਾਮਾਨ ਤੋਂ ਬਾਅਦ ਹੁਣ ਅਗਲੇ ਦੌਰ 'ਚ ਸਮੀਖਿਆ 'ਚ ਵਾਸ਼ਿੰਗ ਮਸ਼ੀਨ ਤੇ ਫਰਿੱਜ਼ ਵਰਗੀਆਂ ਚੀਜਾਂ 'ਤੇ ਜੀਐੱਸਟੀ ਰੇਟ 'ਚ ਕਟੌਤੀ ਕਰੇਗੀ। ਹੁਣ ਇਨ੍ਹਾਂ ਵਾਈਟ ਗੁੱਡਸ 'ਤੇ 28 ਫ਼ੀਸਦੀ ਟੈਕਸ ਲੱਗ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ ਕਿ ਕੰਜ਼ਿਊਮਰ ਡਿਊਰੇਵਲਸ 'ਤੇ ਟੈਕਸ ਘੱਟ ਕਰਨ ਨਾਲ ਇਨ੍ਹਾਂ ਦੀ ਖਰੀਦਦਾਰੀ ਵਧੇਗੀ। ਦਰਅਸਲ, ਉੱਚੀ ਟੈਕਸ ਦਰ ਦੀ ਵਜ੍ਹਾ ਨਾਲ ਇਸ ਸੈਕਟਰ 'ਚ ਮੰਦੀ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ, ਸਰਕਾਰ ਔਰਤਾਂ ਨੂੰ ਵੀ ਖੁਸ਼ ਰੱਖਣਾ ਚਾਹੁੰਦੀ ਹੈ, ਇਸ ਲਈ ਟੈਕਸ ਰੇਟ ਘਟਾ ਕੇ ਉਸ ਦੀਆਂ ਸਹੂਲਤਾਵਾਂ ਦੇ ਸਾਮਾਨ ਸਸਤੇ ਕਰਨ ਦੀ ਯੋਜਨਾ ਹੈ। ਅਧਿਕਾਰੀ ਨੇ ਦੱਸਿਆ ਕਿ ਰੈਸਟਰੋਰੈਂਟ 'ਚ ਖਾਣੇ 'ਤੇ ਟੈਕਸ ਘੱਟ ਕਰਨ ਦੇ ਪਿੱਛੇ ਇਕ ਮਕਸਦ ਅੌਰਤਾਂ ਨੂੰ ਖਾਣਾ ਬਣਾਉਣ ਤੋਂ ਕੁਝ ਹੱਦ ਤਕ ਮੁਕਤੀ ਦਿਵਾਉਣਾ ਵੀ ਸੀ ਜਿਸ ਦੇ ਦਿਨ ਦੀ ਸ਼ੁਰੂਆਤ ਬੱਚਿਆਂ ਲਈ ਲੰਚ ਪੈਕ ਕਰਨ ਤੋਂ ਹੁੰਦੀ ਹੈ ਤੇ ਇਹੀ ਸਿਲਸਿਲਾ ਰਾਤ ਤਕ ਜਾਰੀ ਰਹਿੰਦਾ ਹੈ। ਦੁਨੀਆ ਭਰ 'ਚ ਇਹ ਮੰਨਣਾ ਹੈ ਕਿ ਡਿਸ਼ ਵਾਸ਼ਰਸ ਤੇ ਵਾਸ਼ਿੰਗ ਮਸ਼ੀਨ ਵਰਗੇ ਪੋ੫ਡਕਟਸ ਔਰਤਾਂ ਦਾ ਬੋਝ ਘੱਟ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਖੁਦ ਹੋਰ ਉਤਪਾਦਕ ਪਦਾਰਥਾਂ ਲਈ ਜ਼ਿਆਦਾ ਸਮਾਂ ਮਿਲ ਜਾਂਦਾ ਹੈ।