ਨਵੀਂ ਦਿੱਲੀ: ਭਾਰਤ ਦੇ 2014 ਤੱਕ ਹਿੰਦੂ ਰਾਸ਼ਟਰ ਬਣਨ ਦਾ ਦਾਆਵਾ ਕਰਨ ਵਾਲੇ ਬੀਜੇਪੀ ਲੀਡਰ ਨੇ ਯੂ-ਟਰਨ ਲੈ ਲਿਆ ਹੈ। ਬੀਜੇਪੀ ਵਿਧਾਇਕ ਨੇ ਕਿਹਾ ਹੈ ਕਿ ਉਸ ਦੀ ਗੱਲ ਨੂੰ ਗਲਤ ਸਮਝ ਲਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਬੀਤੇ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਭਾਰਤ ਸਾਲ 2024 ਤੱਕ 'ਹਿੰਦੂ ਰਾਸ਼ਟਰ' ਬਣ ਜਾਵੇਗਾ ਤੇ ਹਿੰਦੁਸਤਾਨੀ ਸੰਸਕ੍ਰਿਤੀ ਅਪਣਾਉਣ ਵਾਲੇ ਮੁਸਲਮਾਨ ਹੀ ਇਸ ਮੁਲਕ ਵਿੱਚ ਰਹਿ ਸਕਣਗੇ।
ਸੁਰਿੰਦਰ ਨੇ ਅਗਲੇ ਦਿਨ ਐਤਵਾਰ (14 ਜਨਵਰੀ) ਨੂੰ ਇੰਡੀਅਨ ਐਕਸਪ੍ਰੈਸ ਨਾਲ ਗੱਲ ਕਰਦੇ ਹੋਏ ਦਾਅਵਾ ਕੀਤਾ ਕਿ ਮੇਰੀ ਗੱਲ ਦਾ ਗਲਤ ਮਤਲਬ ਕੱਢਿਆ ਗਿਆ ਹੈ। ਮੇਰਾ ਮਤਲਬ ਸੀ ਕਿ ਜਿਹੜਾ 50 ਫੀਸਦੀ ਮਸਲਮਾਨ ਭਰਾ ਹਨ, ਉਹ ਅਸਲ ਵਿੱਚ ਹਿੰਦੂ ਹਨ। ਉਨ੍ਹਾਂ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰਵਾਇਆ ਜਾਵੇਗਾ।ਉਹ ਆਪਣੇ ਆਪ ਫਿਰ ਤੋਂ ਮੁਖਧਾਰਾ ਨਾਲ ਜੁੜਣਗੇ।
ਉਨ੍ਹਾਂ ਕਿਹਾ ਕਿ ਉਹ ਸਾਰੇ ਮੁਸਲਮਾਨਾਂ ਜਿਹੜੇ ਰਹਿੰਦੇ ਭਾਰਤ ਵਿੱਚ ਹਨ ਤੇ ਸੋਚਦੇ ਪਾਕਿਸਤਾਨ ਬਾਰੇ ਹਨ, ਉਨ੍ਹਾਂ ਨੂੰ ਦੇਸ਼ ਛੱਡ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਹ ਉਸ ਦੀ ਵਿਅਕਤੀਗਤ ਵਿਚਾਰਧਾਰਾ ਹੈ, ਇਸ ਨਾਲ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ।
ਭਾਜਪਾ ਵਿਧਾਇਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਸਲਮਾਨਾਂ ਦੀ ਦੇਸ਼ ਭਗਤੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਬਹੁਤ ਘੱਟ ਮੁਸਲਮਾਨ ਹੀ ਰਾਸ਼ਟਰ ਭਗਤ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਾਲ 2024 ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਸਥਾਪਨਾ ਦੇ 100 ਸਾਲ ਪੂਰੇ ਹੋਣ 'ਤੇ ਭਾਰਤ ਹਿੰਦੂ ਰਾਸ਼ਟਰ ਬਣੇਗਾ। ਉਨ੍ਹਾਂ ਕਿਹਾ, 'ਹਿੰਦੂ ਰਾਸ਼ਟਰ ਬਣਨ 'ਤੇ ਜਿਹੜੇ ਮੁਸਲਮਾਨ ਸਾਡੀ ਸੰਸਕ੍ਰਿਤੀ ਨੂੰ ਅਪਣਾਉਣਗੇ, ਉਹ ਭਾਰਤ ਵਿੱਚ ਰਹਿ ਸਕਣਗੇ।