ਨਵੀਂ ਦਿੱਲੀ-ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਇਸ ਸਾਲ ਤੋਂ ਸਮਾਰਟ ਘੜੀਆਂ ਅਤੇ ਡਿਜ਼ੀਟਲ ਘੜੀਆਂ ਲਾ ਕੇ ਪ੍ਰੀਖਿਆ ਨਹੀਂ ਦੇ ਸਕਣਗੇ। ਇਹ ਫੈਸਲਾ ਆਈ. ਸੀ. ਐਸ. ਈ. ਅਤੇ ਆਈ. ਐਸ. ਸੀ. ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਲਾਗੂ ਹੋਇਆ ਹੈ।
ਆਈ.ਸੀ. ਐਸ. ਈ. ਸਕੂਲਾਂ ਦੀ ਐਸੋਸੀਏਸ਼ਨ ਦੇ ਬੰਗਾਲ ਚੈਪਟਰ ਦੇ ਜਨਰਲ ਸਕੱਤਰ ਨਬਾਰੁਨ ਡੇਅ ਨੇ ਦੱਸਿਆ ਕਿ ਇੰਡੀਅਨ ਸਕੂਲ ਸਰਟੀਫ਼ਿਕੇਟ ਐਕਜ਼ਾਮੀਨੇਸ਼ਨਜ਼ ਬਾਰੇ ਕੌਾਸਲ (ਸੀ. ਆਈ. ਐਸ. ਸੀ. ਈ.) ਨੇ ਇਸ ਬਾਰੇ ਸਬੰਧਿਤ ਸਕੂਲਾਂ ਦੇ ਪਿ੍ੰਸੀਪਲਾਂ ਨੂੰ ਹਾਲ ਹੀ ਵਿਚ ਇਕ ਨੋਟਿਸ ਭੇਜਿਆ ਹੈ।
ਡੇਅ ਨੇ ਦੱਸਿਆ ਕਿ ਸੀ. ਆਈ. ਐਸ. ਸੀ. ਈ. ਦੇ ਮੁੱਖ ਕਾਰਜਕਾਰੀ ਅਤੇ ਸਕੱਤਰ ਗੈਰੀ ਅਰਾਥੂਨ ਵਲੋਂ ਜਾਰੀ ਕੀਤੇ ਨੋਟਿਸ 'ਚ ਸਬੰਧਿਤ ਸੰਸਥਾਵਾਂ ਨੂੰ ਇਹ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਸਕੂਲਾਂ ਦੇ ਵਿਦਿਆਰਥੀ ਪ੍ਰੀਿਖ਼ਆ ਦੌਰਾਨ ਡਿਜ਼ੀਟਲ ਘੜੀਆਂ ਨਾ ਲਾ ਕੇ ਆਉਣ।
ਉਨ੍ਹਾਂ ਨੂੰ ਕੇਵਲ ਐਨਾਲੋਗ ਘੜੀਆਂ ਲਾਉਣ ਦੀ ਇਜਾਜ਼ਤ ਹੈ। ਨਕਲ ਰੋਕਣ ਲਈ ਇਹ ਕਦਮ ਚੁੱਕੇ ਗਏ ਹਨ | ਆਈ. ਸੀ. ਐਸ. ਈ. ਬੋਰਡ ਦੀ ਦਸਵੀਂ ਪ੍ਰੀਖਿਆ 26 ਫ਼ਰਵਰੀ ਤੋਂ ਜਦਕਿ ਆਈ. ਐਸ. ਸੀ. ਬੋਰਡ ਦੀ 12ਵੀਂ ਦੀ ਪ੍ਰੀਖਿਆ 7 ਫ਼ਰਵਰੀ ਤੋਂ ਹੋਵੇਗੀ।