NIA ਦੇ ਸੂਤਰਾਂ ਮੁਤਾਬਕ ਛਾਪੇਮਾਰੀ ‘ਚ ਹੋਰ ਵੀ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ, ਉਨ੍ਹਾਂ ਕੋਲੋਂ ਹਥਿਆਰ ਤੇ ਬੰਬ ਬਣਾਉਣ ਦਾ ਸਾਮਾਨ ਮਿਲਿਆ ਹੈ। NIA ਮੁਤਾਬਕ ਇਹ ਕਾਫੀ ਵੱਡਾ ਮਾਡਿਊਲ ਸੀ, ਜਿਸ ਦੀ ਸਾਰੀ ਜਾਣਕਾਰੀ ਉਹ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ‘ਚ ਦੇਣਗੇ।
ਯੂਪੀ ਦੇ ਅਮਰੋਹਾ ਦੇ ਸੈਦਪੁਰਇੰਮਾ ਪਿੰਡ ’ਚ ਛਾਪੇਮਾਰੀ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। NIA ਨਾਲ ਮਿਲ ਕੇ ਦਿੱਲੀ ਤੇ ਯੂਪੀ ਪੁਲਿਸ ਸਰਚ ਅਭਿਆਨ ਚਲਾ ਰਹੀ ਹੈ। ਜਦਕਿ ਗ੍ਰਹਿ ਮੰਤਰਾਲੇ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਚੁੱਕਿਆ ਹੈ।