ਨਵੀਂ ਦਿੱਲੀ: ਜੰਮੂ-ਕਸ਼ਮੀਰ 'ਚ ਗ੍ਰਿਫ਼ਤਾਰ ਡੀਐਸਪੀ ਦਵਿੰਦਰ ਸਿੰਘ ਤੇ ਹਿਜਬੁਲ ਦੇ ਕਨੈਕਸ਼ਨ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਦੇ ਡੀਜੀ ਵਾਈਸੀ ਮੋਦੀ ਨੇ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕੀਤੀ ਹੈ। ਗ੍ਰਹਿ ਮੰਤਰਾਲਾ ਦੇ ਹੁਕਮ 'ਤੇ ਐਨਆਈਏ ਦੇ ਆਈਜੀ ਪੱਧਰ ਦੇ ਅਧਿਕਾਰੀ ਨੂੰ ਕਸ਼ਮੀਰ ਭੇਜਿਆ ਜਾ ਸਕਦਾ ਹੈ।
ਗ੍ਰਿਫ਼ਤਾਰ ਦਵਿੰਦਰ ਸਿੰਘ ਤੋਂ ਐਨਆਈਏ ਪੁੱਛਗਿੱਛ ਕਰ ਰਹੀ ਹੈ ਜਿਸ 'ਚ ਉਸ ਨੇ ਪਾਕਿਸਤਾਨ ਕਨੈਕਸ਼ਨ ਦਾ ਖੁਲਾਸਾ ਕੀਤਾ। ਖੁਫੀਆ ਸੂਤਰਾਂ ਮੁਤਾਬਕ ਦਵਿੰਦਰ ਸਿੰਘ ਦਾ ਕਨੈਕਸ਼ਨ ਅੱਤਵਾਦੀ ਸੰਗਠਨ ਹਿਜਬੁਲ ਦੇ ਮੁਖੀ ਸਇਦ ਸਲਾਉਦੀਨ ਨਾਲ ਦੱਸਿਆ ਜਾ ਰਿਹਾ ਹੈ। ਦਵਿੰਦਰ ਹਿਜਬੁਲ ਅੱਤਵਾਦੀ ਇਰਫਾਨ ਦੇ ਨਾਲ ਵੀ ਸੰਪਰਕ 'ਚ ਸੀ।
ਉਹ ਸ਼ੋਪੀਆਂ 'ਚ ਹਿਜਬੁਲ ਦੇ ਟਾਪ ਕਮਾਂਡਰ ਨਵੀਦ ਬਾਬੂ ਤਕ ਪਹੁੰਚਿਆ ਸੀ, ਜਿਸ ਤੋਂ ਬਾਅਦ ਉਸ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸ਼ੁਰੂਆਤੀ ਜਾਂਚ 'ਚ ਦਵਿੰਦਰ ਦੇ ਘਰੋਂ ਦੋ ਪਿਸਤੌਲ ਤੇ ਇੱਕ ਏਕੇ-47 ਰਾਈਫਲ ਬਰਾਮਦ ਹੋਈ ਹੈ। ਗ੍ਰਹਿ ਮੰਤਰਾਲਾ ਨੇ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿੱਤੀ ਹੈ।
'ਡੀਐਸਪੀ ਦੇਵ' ਨੇ ਹਿਲਾਇਆ ਗ੍ਰਹਿ ਮੰਤਰਾਲਾ, ਗ੍ਰਹਿ ਸਕੱਤਰ ਭੱਲਾ ਨਾਲ ਡੀਜੀ ਮੋਦੀ ਦੀ ਮੁਲਾਕਾਤ
ਏਬੀਪੀ ਸਾਂਝਾ
Updated at:
15 Jan 2020 03:02 PM (IST)
ਜੰਮੂ-ਕਸ਼ਮੀਰ 'ਚ ਗ੍ਰਿਫ਼ਤਾਰ ਡੀਐਸਪੀ ਦਵਿੰਦਰ ਸਿੰਘ ਤੇ ਹਿਜਬੁਲ ਦੇ ਕਨੈਕਸ਼ਨ ਮਾਮਲੇ 'ਚ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਰਾਸ਼ਟਰੀ ਜਾਂਚ ਏਜੰਸੀ ਦੇ ਡੀਜੀ ਵਾਈਸੀ ਮੋਦੀ ਨੇ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨਾਲ ਮੁਲਾਕਾਤ ਕੀਤੀ ਹੈ।
- - - - - - - - - Advertisement - - - - - - - - -