ਨਵੀਂ ਦਿੱਲੀ: ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੀਵਾਲੀ ‘ਤੇ ਭਾਰਤ ‘ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ, ਐਨਆਈਏ ਨੂੰ ਮੁਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜ ਅੱਤਵਾਦੀ ਨੇਪਾਲ ਰਾਹੀਂ ਭਾਰਤ ‘ਚ ਦਾਖਲ ਹੁੰਦੇ ਵੇਖੇ ਗਏ ਹਨ।
ਅੱਤਵਾਦੀਆਂ ਨੇ ਗੱਲਬਾਤ ‘ਚ ਕਿਹਾ, “ਇਸ ਵਾਰ ਦੀਵਾਲੀ ਕਾਫੀ ਧਮਾਕੇਦਾਰ ਹੋਵੇਗੀ। ਪੂਰਾ ਹਿੰਦੁਸਤਾਨ ਵੇਖੇਗਾ ਤੇ ਯਾਦ ਰੱਖੇਗਾ।” ਅੱਤਵਾਦੀਆਂ ਨੇ ਕਿਹਾ ਕਿ ਉਹ ਅਜੇ ਨੇਪਾਲ ਜਾ ਰਹੇ ਹਨ ਤੇ 17 ਅਕਤੂਬਰ ਨੂੰ ਦਿੱਲੀ ‘ਚ ਇਕੱਠੇ ਹੋਣਗੇ, ਉਦੋਂ ਤਕ ਕੁਝ ਲੋਕ ਕਸ਼ਮੀਰ ਤੋਂ ਉੱਥੇ ਪਹੁੰਚ ਜਾਣਗੇ। ਸੂਤਰਾਂ ਮੁਤਾਬਕ, “ਵ੍ਹਾਈਟ ਰੰਗ ਦੀ ਡਿਜ਼ਾਇਰ ‘ਚ ਅੱਤਵਾਦੀ ਮੌਜੂਦ ਸੀ।”
ਦੱਸ ਦਈਏ ਕਿ ਐਨਆਈਏ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ। ਪਹਿਲੀ ਵਾਰ ਹੈ ਜਦੋਂ ਐਨਆਈਏ ਨੇ ਜਾਣਕਾਰੀ ਸ਼ੇਅਰ ਕੀਤੀ ਹੈ। ਇਨਪੁਟ ਮਿਲਣ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ।
ਭਾਰਤੀ 'ਚ ਆਣ ਵੜੇ ਅੱਤਵਾਦੀ, ਬੋਲੇ 'ਇਸ ਵਾਰ ਦੀਵਾਲੀ ਧਮਾਕੇਦਾਰ ਹੋਵੇਗੀ, ਪੂਰਾ ਹਿੰਦੁਸਤਾਨ ਵੇਖੇਗਾ ਤੇ ਯਾਦ ਰੱਖੇਗਾ'
ਏਬੀਪੀ ਸਾਂਝਾ
Updated at:
17 Oct 2019 12:50 PM (IST)
ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਦੀਵਾਲੀ ‘ਤੇ ਭਾਰਤ ‘ਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ, ਐਨਆਈਏ ਨੂੰ ਮੁਖਬਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪੰਜ ਅੱਤਵਾਦੀ ਨੇਪਾਲ ਰਾਹੀਂ ਭਾਰਤ ‘ਚ ਦਾਖਲ ਹੁੰਦੇ ਵੇਖੇ ਗਏ ਹਨ।
- - - - - - - - - Advertisement - - - - - - - - -