ਮੁੰਬਈ: ਪੀਐਮਸੀ ਬੈਂਕ ਘੁਟਾਲੇ ਦੇ ਪੰਜ ਮੁਲਜ਼ਮ ਸਲਾਖਾਂ ਪਿੱਛੇ ਹਨ। ਪਰ ਇਸ ਨਾਲ ਖਾਤਾਧਾਰਕਾਂ ਦਾ ਦਰਦ ਘੱਟ ਨਹੀ ਹੋਣ ਵਾਲਾ। ਬੈਂਕ ਖਾਤਾਧਾਰਕਾਂ ਨੂੰ ਆਪਣੀ ਜਮਾ ਕੀਤੀ ਕਮਾਈ ਚਾਹਿਦੀ ਹੈ। ਪਰ ਉਨ੍ਹਾਂ ਨੂੰ ਪੈਸੇ ਮਿਲ ਨਹੀ ਰਹੇ ਜਿਸ ਕਰਕੇ ਹਰ ਕਿਸੇ ਦੀ ਆਪਣੀ ਦਰਦ ਭਰੀ ਕਹਾਣੀ ਹੈ, ਹਰ ਪਾਸੇ ਖਾਤਾਧਾਰਕ ਬੇਬਸ ਹਨ।
ਘਾਟਕੋਪਰ ਇਲਾਕੇ ਦੇ ਰਹਿਣ ਵਾਲੇ 34 ਸਾਲ ਦੇ ਰਮੇਸ਼ ਗੁਪਤਾ ਨੂੰ ਪੈਸਿਆਂ ਦੀ ਸਖ਼ਤ ਜ਼ਰੂਰਤ ਹੈ। ਕਿਉਂਕਿ ਇਨ੍ਹਾਂ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਹੈ ਅਤੇ ਡਾਕਟਰਾਂ ਨੇ ਸਰਜਰੀ ਕਰਨ ਨੂੰ ਕਿਹਾ ਹੈ। ਪਰ ਰਮੇਸ਼ ਕੋਲ ਪੈਸੇ ਨਹੀ ਹਨ। ਉਸ ਨੇ 74 ਹਜ਼ਾਰ ਰੁਪਏ ਬੈਂਕ ਖਾਤੇ ‘ਚ ਅਤੇ 80 ਹਜ਼ਾਰ ਦੀ ਐਫਡੀ ਤਾਂ ਹੈ ਪਰ ਮੁਸ਼ਕਿਲ ਸਮੇਂ ‘ਚ ਕੁਝ ਕੰਮ ਨਹੀ ਆ ਰਿਹਾ।
ਇੱਕ ਹੋਰ ਖਾਤਾਧਾਰਕ ਅਨਿਲ ਤਿਵਾਰੀ ਦਾ ਵੀ ਕੁਝ ਅਜਿਹਾ ਹੀ ਹਾਲ ਹੈ। ਉਸ ਦੇ ਭਰਾ ਦੀ ਕਿਡਨੀ ਫੇਲ ਹੋ ਚੁੱਕੀ ਹੈ ਅਤੇ ਨਵੰਬਰ ‘ਚ ਕਿਡਨੀ ਟ੍ਰਾਂਸਪਲਾਂਟ ਹੋਣੀ ਹੈ। ਬੇਟਾ ਮੇਡੀਕਲ ਦੀ ਪੜਾਈ ਕਰ ਰਿਹਾ ਹੈ ਜਿਸ ਦੀ ਫੀਸ ਦੇਣੀ ਹੈ ਅਤੇ ਉਹ ਖੁਦ ਡਾਈਬਿਟਜ਼ਿ ਦਾ ਮਰੀਜ਼ ਹੈ। ਉਸ ਦੇ ਪੈਸੇ ਪੀਐਮਸੀ ਬੈਂਕ ‘ਚ ਫੱਸੇ ਹਨ।
54 ਸਾਲਾ ਦੀਪਕ ਦੀ ਬੇਟੀ ਦਾ ਵਿਆਹ 8 ਦਸੰਬਰ ਨੂੰ ਹੈ। ਜਿਸ ਦੇ ਨਾਲ ਉਸ ਨੇ ਸਾਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਬੁਕਿੰਗ ਵੀ ਕੀਤੀ ਹੋਈ ਹੈ ਪਰ ਪੇਮੈਂਟ ਕਰਨ ਲਈ ਪੈਸੇ ਨਹੀ ਹਨ। ਹਾਲ ਹੀ ‘ਚ ਰਿਟਾਇਰ ਦੀਪਕ ਕੋਲ 35 ਲੱਖ ਰੁਪਏ ਬੈਂਕ ‘ਚ ਹਨ ਜੋ ਕਿਸੇ ਕੰਮ ਨਹੀ ਆ ਰਹੇ।
ਸਾਹਮਣੇ ਆਈ ਜਾਣਕਾਰੀ ਮੁਤਾਬਕ ਇਹ ਘੁਟਾਲਾ 4355 ਕਰੋੜ ਰੁਪਏ ਦਾ ਹੈ। ਗ੍ਰਿਫ਼ਤਾਰ ਕੀਤੇ ਪਿਓ-ਪੁੱਤ ਦੇ ਦਸਤਖ਼ਤ ਕੀਤੀ ਚਿੱਠੀ ‘ਚ ਕਿਹਾ ਕਿ ਅਸੀਂ ਪਹਿਲਾਂ ਸਾਡੇ ‘ਤੇ ਲੱਗੇ ਇਲਜ਼ਾਮਾਂ ਨੂੰ ਇਨਕਾਰ ਕਰਦੇ ਹਾਂ ਅਤੇ ਆਪਣੀ ਜਾਈਦਾਦ ਨੁੰ ਵੇਚਣ ਅਤੇ ੲਸਿ ਨਾਲ ਸਬੰਧਿਤ ਕੰਪਨੀਆਂ ਵੱਲੋਂ ਲਏ ਕਰਜ਼ ਦੇ ਤੌਰ ‘ਤੇ ਭੁਗਤਾਨ ਕਰਨਾ ਦੀ ਅਪੀਲ ਕਰਦੇ ਹਾਂ।
ਪੀਐਮਸੀ ਬੈਂਕ ਘੁਟਾਲਾ: HDIL ਦੇ ਮਾਲਕ ਨੇ ਕਿਹਾ ਮੇਰੀ ਜਾਈਦਾਦ ਵੇੱਚ ਦਿਓ
ਏਬੀਪੀ ਸਾਂਝਾ
Updated at:
17 Oct 2019 10:42 AM (IST)
ਪੀਐਮਸੀ ਬੈਂਕ ਘੁਟਾਲੇ ਦੇ ਪੰਜ ਮੁਲਜ਼ਮ ਸਲਾਖਾਂ ਪਿੱਛੇ ਹਨ। ਪਰ ਇਸ ਨਾਲ ਖਾਤਾਧਾਰਕਾਂ ਦਾ ਦਰਦ ਘੱਟ ਨਹੀ ਹੋਣ ਵਾਲਾ। ਬੈਂਕ ਖਾਤਾਧਾਰਕਾਂ ਨੂੰ ਆਪਣੀ ਜਮਾ ਕੀਤੀ ਕਮਾਈ ਚਾਹਿਦੀ ਹੈ।
- - - - - - - - - Advertisement - - - - - - - - -