ਭਾਰਤ ਦਾ ਭਗੌੜਾ ਮੋਦੀ ਲੰਦਨ 'ਚ ਗ੍ਰਿਫ਼ਤਾਰ
ਏਬੀਪੀ ਸਾਂਝਾ | 20 Mar 2019 03:56 PM (IST)
ਨਵੀਂ ਦਿੱਲੀ: ਹੀਰਾ ਕਾਰੋਬਾਰੀ ਨੀਰਵ ਮੋਦੀ ਲੰਦਨ ‘ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਲੰਦਨ ਦੀ ਕੋਰਟ ‘ਚ ਪੇਸ਼ ਕੀਤਾ ਗਿਆ। ਨੀਰਵ ਪੀਐਨਬੀ ਘੁਟਾਲੇ ਦਾ ਮੁੱਖ ਮੁਲਜ਼ਮ ਹੈ। ਪਿਛਲੇ ਕਈ ਦਿਨਾਂ ਤੋਂ ਉਹ ਲੰਦਨ ‘ਚ ਬੇਖ਼ੌਫ ਘੁੰਮ ਰਿਹਾ ਸੀ। ਅੱਜ ਲੰਦਨ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਬ੍ਰਿਟੇਨ ਦੀ ਵੈਸਟਮਿੰਸਟਰ ਕੋਰਟ ਨੇ ਨੀਰਵ ਖ਼ਿਲਾਫ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਨੀਰਵ ਪੀਐਨਬੀ ਨਾਲ ਕਰੀਬ 13 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਘੁਟਾਲਾ ਕਰਨ ਦਾ ਮੁਲਜ਼ਮ ਹੈ। ਲੰਦਨ ਦੀਆਂ ਸੜਕਾਂ ‘ਤੇ ਉਹ ਆਪਣਾ ਰੂਪ ਬਦਲ ਕੇ ਬੇਖ਼ੌਫ ਰਹਿ ਰਿਹਾ ਸੀ ਜਦਕਿ ਉਸ ਖ਼ਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋ ਚੁੱਕਿਆ ਹੈ। ਇਸ ਤੋਂ ਬਾਅਦ ਲੰਦਨ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ। ਅਜੇ ਵੀ ਨੀਰਵ ਕੋਲ ਜ਼ਮਾਨਤ ਲਈ ਕੋਰਟ ਜਾਣ ਦਾ ਬਦਲ ਹੈ। ਉਹ ਕੁਝ ਸ਼ਰਤਾਂ ‘ਤੇ ਜ਼ਮਾਨਤ ਹਾਸਲ ਕਰ ਸਕਦਾ ਹੈ।