ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨਾਲ ਕਰੋੜਾਂ ਦੀ ਠੱਗੀ ਮਾਰ ਵਿਦੇਸ਼ ਭੱਜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਬ੍ਰਿਟੇਨ ਤੋਂ ਰਾਜਨੀਤਕ ਸ਼ਰਨ ਮੰਗੀ ਹੈ। ਹਾਲਾਂਕਿ ਬ੍ਰਿਟੇਨ ਦੇ ਅਧਿਕਾਰੀ ਨੇ ਇਸ 'ਤੇ ਕਿਸੇ ਤਰ੍ਹਾਂ ਦੀ ਵੀ ਟਿੱਪਣੀ ਤੋਂ ਇਨਕਾਰ ਕਰ ਦਿੱਤਾ ਹੈ।


ਫਾਈਨੈਂਸ਼ੀਅਲ ਟਾਈਮਜ਼ ਨੇ ਭਾਰਤ ਤੇ ਬ੍ਰਿਟੇਨ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਨੀਰਵ ਮੋਦੀ ਲੰਦਨ 'ਚ ਹੈ। ਉਸ ਨੇ ਰਾਜਨੀਤਕ ਧੱਕੇਸ਼ਾਹੀ ਦਾ ਸ਼ਿਕਾਰ ਦੱਸਦਿਆਂ ਲੰਦਨ 'ਚ ਸ਼ਰਨ ਮੰਗੀ ਹੈ।

ਦੱਸ ਦਈਏ ਕਿ ਨੀਰਵ ਮੋਦੀ ਤੋਂ ਇਲਾਵਾ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਵੀ ਲੰਦਨ 'ਚ ਰਹਿ ਰਿਹਾ ਹੈ। ਭਾਰਤੀ ਏਜੰਸੀਆਂ ਮਾਲਿਆ ਨੂੰ ਵਾਪਸ ਲਿਆਉਣ ਲਈ ਲਗਾਤਾਰ ਯਤਨ ਕਰ ਰਹੀਆਂ ਹਨ। ਇਸ ਮਾਮਲੇ 'ਤੇ ਬ੍ਰਿਟੇਨ ਦੀ ਅਦਾਲਤ 'ਚ ਸੁਣਵਾਈ ਚੱਲ ਰਹੀ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਤੇ ਈਡੀ ਸਣੇ ਕਈ ਏਜੰਸੀਆਂ ਨੀਰਵ ਤੇ ਮੇਹੁਲ ਚੌਕਸੀ ਦੇ ਗੀਤਾਂਜਲੀ ਸਮੂਹ ਵੱਲੋਂ ਪੀਐਨਬੀ ਨਾਲ 13,400 ਕਰੋੜ ਰੁਪਏ ਤੋਂ ਵੱਧ ਦੇ ਧੋਖਾਧੜੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ।