ਨਵੀਂ ਦਿੱਲੀ: ਟੈਕਸ ਵਿਭਾਗ ਨੇ ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦੀ ਪੇਂਟਿੰਗਸ ਦੀ ਮੰਗਲਵਾਰ ਨੂੰ ਨੀਲਾਮੀ ਕੀਤੀ। ਇਸ ਨਿਲਾਮੀ ‘ਚ ਕਰ ਵਿਭਾਗ ਨੂੰ 59.37 ਕਰੋੜ ਰੁਪਏ ਹਾਸਲ ਹੋਏ। ਕਰ ਵਿਭਾਗ ਨੇ ਉਸ ਦੀਆਂ ਕੁੱਲ 68 ਪੇਂਟਿੰਗਸ ਨੀਲਾਮੀ ‘ਚ ਲਵਾਈਆਂ। ਮੋਦੀ ‘ਤੇ ਵਿਭਾਗ ਦਾ 97 ਕਰੋੜ ਰੁਪਏ ਬਕਾਇਆ ਹੈ।
ਵਿਭਾਗ ਨੇ ਨੀਲਾਮੀ ਲਈ ਇੱਕ ਨਿਜੀ ਕੰਪਨੀ ਦੀ ਮਦਦ ਲਈ। ਇਸ ਕੰਮ ਲਈ ਕੰਪਨੀ ਨੂੰ ਕਮਿਸ਼ਨ ਦੇਣ ਤੋਂ ਬਾਅਦ ਵਿਭਾਗ ਦੇ ਖਾਤੇ ‘ਚ 54.84 ਕਰੋੜ ਰੁਪਏ ਆਏ। ਇਨ੍ਹਾਂ ਪੇਂਟਿੰਗਸ ‘ਚ ਫੇਮਸ ਚਿੱਤਰਕਾਰ ਰਾਜਾ ਰਵੀ ਵਰਮਾ, ਵੀਐਸ ਗਾਏਤੋਂਡੇ, ਐਫਐਨ ਸੂਜਾ, ਜਗਨ ਚੌਧਰੀ ਤੇ ਅਕਬਰ ਪਦਮਸੀ ਦੀਆਂ ਕਲਾਕ੍ਰਿਤਾਂ ਸ਼ਾਮਲ ਹਨ।
ਪੀਐਨਬੀ ਘੋਟਾਲੇ ਦਾ ਮੁੱਖ ਮੁਲਜ਼ਮ ਨੀਰਵ ਕੁਝ ਦਿਨ ਪਹਿਲਾਂ ਏਬੀਪੀ ਨਿਊਜ਼ ਦੇ ਕੈਮਰੇ ਨੂੰ ਦੇਖ ਭੱਜ ਗਿਆ ਸੀ। ਲਗਾਤਾਰ ਸਵਾਲ ਪੁੱਛੇ ਜਾਣ ‘ਤੇ ਵੀ ਉਸ ਨੇ ਕਿਸੇ ਗੱਲ ਦਾ ਕੋਈ ਜਵਾਬ ਨਹੀ ਦਿੱਤਾ। ਹੁਣ ਭਗੌੜਾ ਨੀਰਵ ਲੰਦਨ ਦੀ ਜੇਲ੍ਹ ‘ਚ ਹੈ ਜਿੱਥੇ ਉਸ ਦੇ ਮਾਮਲੇ ਦੀ ਸੁਣਵਾਈ 29 ਮਾਰਚ ਨੂੰ ਹੋਣੀ ਹੈ।