ਹਾਲ ਹੀ ਵਿੱਚ ਲੰਡਨ ਦੀ ਅਦਾਲਤ ਵੱਲੋਂ ਭਾਰਤ ਹਵਾਲੇ ਕਰਨ ਦੇ ਹੁਕਮਾਂ ਤੋਂ ਬਾਅਦ ਮੁਸ਼ਕਲ ਵਿੱਚ ਫਸੇ ਮਾਲਿਆ ਨੂੰ ਗਡਕਰੀ ਦੇ ਅਜਿਹੇ ਬੋਲਾਂ ਨਾਲ ਖਾਸੀ ਠੰਢਕ ਪਹੁੰਚੀ ਹੈ, ਇਸ ਲਈ ਉਸ ਨੇ ਇਸ ਸਬੰਧਤ ਖ਼ਬਰ ਨੂੰ ਵੀ ਰੀ-ਟਵੀਟ ਕੀਤਾ ਹੈ।
ਹਾਲਾਂਕਿ, ਗਡਕਰੀ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਦਾ ਮਾਲਿਆ ਨਾਲ ਕੋਈ ਸਿੱਧਾ ਲੈਣਦੇਣ ਨਹੀਂ ਹੈ। ਗਡਕਰੀ ਨੇ ਜਿਸ ਕਰਜ਼ੇ ਦਾ ਜ਼ਿਕਰ ਕੀਤਾ ਉਹ ਮਹਾਰਾਸ਼ਟਰ ਸਰਕਾਰ ਦੀ ਇਕਾਈ ਸਿਕਾਮ ਵੱਲੋਂ ਮਾਲਿਆ ਨੂੰ 40 ਸਾਲ ਪਹਿਲਾਂ ਦਿੱਤਾ ਸੀ, ਜਿਸ ਨੂੰ ਮਾਲਿਆ ਨੇ ਬਗ਼ੈਰ ਕਿਸੇ ਰੁਕਾਵਟ ਤੋਂ ਮੁੜ ਅਦਾ ਕਰ ਦਿੱਤਾ ਸੀ।
ਗਡਕਰੀ ਨੇ ਕਾਰੋਬਾਰ ਦੇ ਉਤਾਰ-ਚੜ੍ਹਾਅ ਨੂੰ ਸਿਆਸਤ ਨਾਲ ਮੇਲਦਿਆਂ ਕਿਹਾ ਕਿ 26 ਸਾਲ ਦੀ ਉਮਰ ਵਿੱਚ ਉਹ ਚੋਣਾਂ ਹਾਰ ਗਏ ਸਨ, ਪਰ ਇਸ ਹਾਰ ਦਾ ਮਤਲਬ ਇਹ ਤਾਂ ਨਹੀਂ ਸੀ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਨੀਰਵ ਮੋਦੀ ਜਾਂ ਵਿਜੈ ਮਾਲਿਆ ਜੀ ਨੇ ਵਿੱਤੀ ਧੋਖਾਧੜੀ ਕੀਤੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ ਅਤੇ ਅਸੀਂ ਉਸ 'ਤੇ ਧੋਖੇਬਾਜ਼ ਦਾ ਠੱਪਾ ਲਾ ਦਿੰਦੇ ਹਾਂ ਤਾਂ ਸਾਡੀ ਅਰਥਵਿਵਸਥਾ ਅੱਗੇ ਨਹੀਂ ਵਧ ਸਕਦੀ। ਬਾਅਦ ਵਿੱਚ ਗਡਕਰੀ ਨੇ ਆਪਣੇ ਬਿਆਨ 'ਤੇ ਟਵੀਟ ਕਰ ਕੇ ਸਫਾਈ ਵੀ ਪੇਸ਼ ਕੀਤੀ ਹੈ।