ਆਖਰ ਬਣ ਗਈ ਬਿਹਾਰ 'ਚ ਨਵੀਂ ਸਰਕਾਰ, ਨਿਤੀਸ਼ ਨਾਲ ਬੀਜੇਪੀ ਨੇ ਲਾਏ ਦੋ ਆਪਣੇ ਡਿਪਟੀ, ਬਾਕੀਆਂ ਨੂੰ ਵੀ ਮਿਲੇ ਅਹੁਦੇ
ਏਬੀਪੀ ਸਾਂਝਾ | 16 Nov 2020 05:23 PM (IST)
ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੱਤਵੀਂ ਵਾਰ ਸਹੁੰ ਚੁੱਕੀ।
ਪਟਨਾ: ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੱਤਵੀਂ ਵਾਰ ਸਹੁੰ ਚੁੱਕੀ। ਇਸ ਸਮਾਗਮ ਵਿੱਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਤੇ ਸੁਸ਼ੀਲ ਮੋਦੀ ਸਮੇਤ ਭਾਜਪਾ ਦੇ ਕਈ ਹੋਰ ਸੀਨੀਅਰ ਨੇਤਾ ਵੀ ਸ਼ਾਮਲ ਸੀ। ਉਧਰ ਵਿਰੋਧੀ ਧਿਰ ਮਹਾਗੱਠਜੋੜ ਨੇ ਇਸ ਪੂਰੇ ਸਮਾਗਮ ਦਾ ਬਾਈਕਾਟ ਕੀਤਾ। ਨਿਤੀਸ਼ ਕੁਮਾਰ ਦੇ ਨਾਲ ਦੋ ਡਿਪਟੀ CM ਬਿਹਾਰ ਦੀ ਨਵੀਂ ਸਰਕਾਰ ਵਿੱਚ ਉੱਤਰ ਪ੍ਰਦੇਸ਼ ਦੀ ਤਰਜ਼ 'ਤੇ, ਭਾਜਪਾ ਦੇ ਦੋ ਉਪ ਮੁੱਖ ਮੰਤਰੀ ਹਨ। ਕਟਿਹਾਰ ਤੋਂ ਚੌਥੀ ਵਾਰ ਵਿਧਾਇਕ ਤਾਰਕੀਸ਼ੋਰ ਪ੍ਰਸਾਦ ਤੇ ਬੇਟੀਆਹ ਤੋਂ ਵਿਧਾਇਕ ਰੇਣੂ ਦੇਵੀ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਮੁੱਖ ਦਾਅਵੇਦਾਰ ਹਨ। ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਇਕ ਦਲ ਤੇ ਰੇਣੂ ਦੇਵੀ ਨੂੰ ਉਪ ਨੇਤਾ ਚੁਣਿਆ ਗਿਆ ਹੈ। ਨਿਤੀਸ਼ ਕੁਮਾਰ ਤੋਂ ਇਲਾਵਾ ਐਨਡੀਏ ਦੇ ਚਾਰ ਸੰਚਾਲਕਾਂ ਭਾਜਪਾ, ਜੇਡੀਯੂ, ਹਮ ਪਾਰਟੀ ਤੇ ਵੀਆਈਪੀ ਦੇ ਮੰਤਰੀਆਂ ਨੂੰ ਮੰਤਰੀ ਮੰਡਲ ਵਿੱਚ ਅਹੁਦਾ ਦਿੱਤਾ ਗਿਆ ਹੈ। ਨਿਤੀਸ਼ ਦੇ ਕੈਬਨਿਟ 'ਚ ਸ਼ਾਮਲ ਹੋਣਗੇ ਇਹ JDU ਨੇਤਾ ਵਿਜੇ ਚੌਧਰੀ ਵਿਜੇਂਦਰ ਯਾਦਵ ਆਸ਼ੋਕ ਚੌਧਰੀ ਮੇਵਾ ਲਾਲ ਚੌਧਰੀ ਸ਼ੀਲਾ ਮੰਡਲ ਨਿਤੀਸ਼ ਦੇ ਕੈਬਨਿਟ 'ਚ ਸ਼ਾਮਲ ਹੋਣਗੇ ਇਹ BJP ਨੇਤਾ ਤਾਰਕੀਸ਼ੋਰ ਪ੍ਰਸਾਦ-ਡਿਪਟੀ ਸੀਐਮ ਰੇਣੂ ਦੇਵੀ-ਡਿਪਟੀ ਸੀਐਮ ਮੰਗਲ ਪਾਂਡੇ ਰਾਮਪ੍ਰੀਤ ਪਾਸਵਾਨ ਨੰਦ ਕਿਸ਼ੋਰ ਯਾਦਵ-ਸਪੀਕਰ ਜੀਵੇਸ਼ ਕੁਮਾਰ ਮਿਸ਼ਰਾ 'ਹਮ' ਨੇਤਾ ਨੂੰ ਵੀ ਮਿਲੀ ਥਾਂ ਸੰਤੋਸ਼ ਮਾਂਝੀ 'VIP' ਦੇ ਇਹ ਨੇਤਾ ਵੀ ਨਿਤੀਸ਼ ਦੇ ਕੈਬਨਿਟ 'ਚ ਸ਼ਾਮਲ ਹੋਣਗੇ ਮੁਕੇਸ਼ ਸਹਨੀ