ਨਵੀਂ ਦਿੱਲੀ: ਭਾਰਤੀ ਮੂਲ ਦੇ ਅਮਰੀਕੀ ਅਰਥਸ਼ਾਸਤਰੀ ਅਤੇ ਨੋਬੇਲ ਜੇਤੂ ਅਭਿਜੀਤ ਬੈਨਰਜੀ ਨੇ ਅੱਜ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਅਭਿਜੀਤ ਨੇ ਇੱਕ ਵ੍ਹਾਇਟ ਕਲਰ ਦਾ ਝੋਲਾ ਆਪਣੇ ਨਾਲ ਲੈ ਕੇ ਆਏ, ਜਿਸ ਨੂੰ ਸਾਹਮਣੇ ਆਈ ਤਸਵੀਰ ‘ਚ ਵੇਖਿਆ ਜਾ ਸਕਦਾ ਹੈ। ਪੀਐਮ ਨੇ ਅਭਿਜੀਤ ਨਾਲ ਆਪਣੀ ਇਸ ਮੁਲਾਕਾਤ ਦੀ ਤਸਵੀਰ ਨੂੰ ਟਵਿਟਰ ‘ਤੇ ਸ਼ੇਅਰ ਕੀਤਾ ਹੈ।

ਪੀਐਮ ਮੋਦੀ ਨੇ ਕਿਹਾ ਹੈ, “ਨੋਬੇਲ ਜੇਤੂ ਅਭਿਜੀਤ ਬੈਨਰਜੀ ਦੇ ਨਾਲ ਸ਼ਾਨਦਾਰ ਬੈਠਕ। ਮਨੁੱਖੀ ਸਸ਼ਕਤੀਕਰਨ ਲਈ ਉਨ੍ਹਾਂ ਦਾ ਜਨੂੰਨ ਸਾਫ਼ ਦਿਖਾਈ ਦਿੰਦਾ ਹੈ ਅਸੀਂ ਬਹੁਤ ਸਾਰੇ ਵਿਸ਼ਿਆਂ 'ਤੇ ਇੱਕ ਸਿਹਤਮੰਦ ਅਤੇ ਵਿਆਪਕ ਗੱਲਬਾਤ ਕੀਤੀ। ਭਾਰਤ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ 'ਤੇ ਮਾਣ ਹੈ। ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਸ਼ੁੱਭਕਾਮਨਾਵਾਂ।"


ਅਭਿਜੀਤ ਬੈਨਰਜੀ ਅਤੇ ਉਨ੍ਹਾਂ ਦੀ ਪਤਨੀ ਏਸਤਰ ਡੁਫਲੋ ਨੂੰ ਸਾਲ 2019 ਦੇ ਲਈ ਅਰਥ-ਸ਼ਾਸਤਰ ਦਾ ਨੋਬੇਲ ਐਵਾਰਡ ਦੇਣਾ ਐਲਾਨਿਆ ਗਿਆ ਹੈ। ਅਭਿਜੀਤ ਦਾ ਜਨਮ ਭਾਰਤ ਦੇ ਕਲਕਤਾ ‘ਚ ਹੋਇਆ। ਉਨ੍ਹਾਂ ਦੇ ਮਾਤਾ-ਪਿਤਾ ਦੋਵੇਂ ਅਰਥ-ਸ਼ਾਸਤਰ ਦੇ ਫਰੋਫੈਸਰ ਸੀ। ਅਭਿਜੀਤ ਨੇ ਪੜਾਈ ਦੀ ਸ਼ੁਰੂਆਤ ਕਲਕਤਾ ਯੁਨੀਵਰਸਟੀ ਤੋਂ ਕੀਤੀ ਅਤੇ ਫਿਲਹਾਲ ਉਹ ਅਮਰੀਕਾ ਦੀ ਮੇਸਾਚੁਸੇਟਸ ਯੂਨੀਵਰਸੀਟੀ ‘ਚ ਪ੍ਰੋਫੈਸਰ ਹਨ।