- ਸ਼ਾਂਤੀ ਲਈ ਦਿੱਤਾ ਜਾਣ ਵਾਲਾ ਪੁਰਸਕਾਰ ਓਸਲੋ ਵਿੱਚ ਦਿੱਤਾ ਜਾਂਦਾ ਹੈ ਜਦਕਿ ਬਾਕੀ ਸਾਰੇ ਪੁਰਸਕਾਰ ਸਟਾਕਹੋਮ ਵਿੱਚ ਦਿੱਤੇ ਜਾਂਦੇ ਹਨ।
- ਇੱਕ ਇੱਕ ਖੇਤਰ ਵਿੱਚ ਇੱਕ ਸਾਲ ਵਿੱਚ ਵੱਧ ਤੋਂ ਵੱਧ 3 ਜਣਿਆਂ ਨੂੰ ਪੁਰਸਕਾਰ ਦਿੱਤੇ ਜਾ ਸਕਦੇ ਹਨ।
- ਜੇ ਇੱਕ ਪੁਰਸਕਾਰ 2 ਵਿਅਕਤੀਆਂ ਨੂੰ ਸਾਂਝੇ ਤੌਰ ’ਤੇ ਮਿਲਦਾ ਹੈ ਤਾਂ ਇਨਾਮੀ ਰਕਮ ਦੋਵਾਂ ਜੇਤੂਆਂ ਵਿੱਚ ਵੰਡੀ ਜਾਏਗੀ।
ਕਿਵੇਂ ਤੇ ਕਿਸ ਨੂੰ ਮਿਲਦਾ ਹੈ ਨੋਬਲ ਪੁਰਸਕਾਰ, ਹਾਸਲ ਕਰੋ ਪੂਰੀ ਜਾਣਕਾਰੀ
ਏਬੀਪੀ ਸਾਂਝਾ | 06 Oct 2018 02:56 PM (IST)
ਨਵੀਂ ਦਿੱਲੀ: ਨੋਬਲ ਪੁਰਸਕਾਰ 2018 ਦਾ ਐਲਾਨ ਹੋ ਚੁੱਕਾ ਹੈ। ਇਸ ਸਾਲ ਡੇਨਿਸ ਮੁਕਵੇਗੇ ਤੇ ਆਈਐਸ ਦਾ ਸ਼ਿਕਾਰ ਹੋਈ ਯਜੀਦੀ ਬਲਾਤਕਾਰ ਪੀੜਤਾ ਨਾਦਿਆ ਮੁਰਾਦ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਨੋਬਲ ਪੁਰਸਕਾਰ ਚੋਣ ਕਮੇਟੀ ਨੇ ਕਿਹਾ ਕਿ ਦੋਵਾਂ ਜੇਤੂਆਂ ਨੇ ਯੁੱਧ ਖੇਤਰ ਵਿੱਚ ਜਿਣਸੀ ਹਿੰਸਾ ਨੂੰ ਹਥਿਆਰ ਵਾਂਗ ਇਸਤੇਮਾਲ ਕੀਤੇ ਜਾਣ ਦੀ ਮਾਨਸਿਕਤਾ ਖਿਲਾਫ ਸਲਾਹੁਣਯੋਗ ਕਦਮ ਚੁੱਕਿਆ ਹੈ। ਜਾਣੋ ਨੋਬਲ ਪੁਰਸਕਾਰ ਸਬੰਧੀ ਪੂਰੀ ਜਾਣਕਾਰੀ। ਕੀ ਹੈ ਨੋਬਲ ਪੁਰਸਕਾਰ? ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਮੈਡੀਕਲ ਤੇ ਅਰਥਸ਼ਾਸਤਰ ਦੇ ਖੇਤਰ ਵਿੱਚ ਸਭਤੋਂ ਵੱਡਾ ਪੁਰਸਕਾਰ ਹੁੰਦਾ ਹੈ। ਦ ਰੌਇਲ ਸਵੀਡਿਸ਼ ਅਕੈਡਮੀ ਆਫ ਸਾਇੰਸਿਜ਼ ਫਿਜਿਕਸ ਤੇ ਇਕਨਾਮਿਕਸ ਲਈ ਕਾਰੋਲਿੰਸਕਾ, ਇਸੰਟੀਟਿਊਟ ਦਵਾਈ ਦੇ ਖੇਤਰ ਵਿੱਚ ਤੇ ਨਾਰਵੇਜਿਅਨ ਨੋਬਲ ਕਮੇਟੀ ਸ਼ਾਂਤੀ ਦੇ ਖੇਤਰ ਵਿੱਚ ਪੁਰਸਕਾਰ ਦਿੰਦੀ ਹੈ। ਜੇਤੂਆਂ ਨੂੰ ਇੱਕ ਮੈਡਲ, ਇੱਕ ਡਿਪਲੋਮਾ ਤੇ ਇਨਾਮੀ ਰਕਮ ਦਿੱਤੀ ਜਾਂਦੀ ਹੈ। ਕਿਵੇਂ ਸ਼ੁਰੂ ਹੋਇਆ ਨੋਬਲ ਪੁਰਕਸਾਰ? ਇਹ ਪੁਰਸਕਾਰ ਨੋਬਲ ਫਾਊਂਡੇਸ਼ਨ ਸਵੀਡਨ ਦੇ ਵਿਗਿਆਨੀ ਅਲਫ੍ਰੇਡ ਬਰਨਾਰਡ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। 1896 ਵਿੱਚ ਆਪਣੀ ਮੌਤ ਤੋਂ ਪਹਿਲਾਂ ਆਲਫ੍ਰੈਡ ਬਰਨਾਰਡ ਆਪਣੀ ਜਾਇਦਾਦ ਦਾ ਵੱਡਾ ਹਿੱਸਾ ਟਰੱਸਟ ਦੇ ਗਏ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਦੇ ਵਿਆਜ ਨਾਲ ਮਨੁੱਖ ਜਾਤੀ ਲਈ ਕੰਮ ਕਰਨ ਵਾਲੇ ਲੋਕਾਂ ਦਾ ਹਰ ਸਾਲ ਸਨਮਾਨ ਕੀਤਾ ਜਾਏਗਾ। ਸਵੀਡਨ ਬੈਂਕ ਵਿੱਚ ਜਮ੍ਹਾਂ ਇਸ ਰਕਮ ਦੇ ਵਿਆਜ ਤੋਂ ਹਰ ਸਾਲ ਨੋਬਲ ਪੁਰਸਕਾਰ ਜੇਤੂਆਂ ਨੂੰ ਧਨਰਾਸ਼ੀ ਦਿੱਤੀ ਜਾਂਦੀ ਹੈ। ਨੋਬਲ ਪੁਰਸਕਾਰ ਲਈ ਨਾਮਜ਼ਦਗੀ ਤੇ ਚੋਣ ਪ੍ਰਕਿਰਿਆ ਨੋਬਲ ਸ਼ਾਂਤੀ ਪੁਰਸਕਾਰ ਲਈ ਕੋਈ ਅਜਿਹਾ ਵਿਅਕਤੀ ਨਾਮਜ਼ਦਗੀ ਭਰ ਸਕਦਾ ਹੈ ਜੋ ਨਾਮਜ਼ਦ ਮਾਪਦੰਡ ਪੂਰੇ ਕਰਦਾ ਹੋਏ। ਨਾਮਜ਼ਦ ਭਰਨ ਲਈ ਕਿਸੇ ਸੱਦਾ ਪੱਤਰ ਦੀ ਲੋੜ ਨਹੀਂ। ਨਾਮਜ਼ਦਗੀ ਭਰਨ ਵਾਲੇ ਵਿਅਕਤੀ ਦੀ ਜਾਣਕਾਰੀ 50 ਸਾਲ ਬਾਅਦ ਤਕ ਵੀ ਗੁਪਤ ਰੱਖੀ ਜਾਂਦੀ ਹੈ। ਨਾਰਵੇਜਿਅਨ ਨੋਬਲ ਕਮੇਟੀ ਨਾਮਜ਼ਦ ਕੀਤੇ ਗਏ ਵਿਅਕਤੀਆਂ ਵਿੱਚੋਂ ਨੋਬਲ ਸ਼ਾਂਤੀ ਪੁਰਸਕਾਰ ਜੇਤੂਆਂ ਦੀ ਚੋਣ ਕਰਦੀ ਹੈ। ਸਤੰਬਰ ਮਹੀਨੇ ਤੋਂ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ। ਪਹਿਲੀ ਫਰਵਰੀ ਤੋਂ ਪਹਿਲਾਂ-ਪਹਿਲਾਂ ਨਾਮਜ਼ਦਗੀ ਭੇਜੀ ਜਾ ਸਕਦੀ ਹੈ। ਇਸ ਤੋਂ ਬਾਅਦ ਕਮੇਟੀ ਇਨ੍ਹਾਂ ਨਾਵਾਂ ’ਤੇ ਚਰਚਾ ਕਰਦੀ ਹੈ ਤੇ ਫਰਵਰੀ ਤੋਂ ਮਾਰਚ ਵਿਚਕਾਰ ਇੱਕ ਸੂਚੀ ਤਿਆਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਮਾਰਚ ਤੋਂ ਅਗਸਤ ਤਕ ਇਸਨੂੰ ਐਡਵਾਈਜ਼ਰ ਰਿਵਿਊ ਲਈ ਭੇਜਿਆ ਜਾਂਦਾ ਹੈ। ਅਕਤੂਬਰ ਵਿੱਚ ਕਮੇਟੀ ਜੇਤੂਆਂ ਦੀ ਚੋਣ ਕਰਦੀ ਹੈ। ਚੋਣ, ਕਮੇਟੀ ਦੇ ਸਾਰੇ ਮੈਂਬਰਾਂ ਦੀ ਵੋਟਿੰਗ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਜੇਤੂਆਂ ਦੇ ਨਾਂ ਦੀ ਘੋਸ਼ਣਾ ਕੀਤੀ ਜਾਂਦੀ ਹੈ ਤੇ ਦਸੰਬਰ ਵਿੱਚ ਉਨ੍ਹਾਂ ਨੂੰ ਇਨਾਮ ਦਿੱਤਾ ਜਾਂਦਾ ਹੈ। ਨੋਬਲ ਪੁਰਸਕਾਰ ਨਾਲ ਸਬੰਧਤ ਮਹੱਤਵਪੂਰਨ ਤੱਥ