ਅਹਿਮਦਾਬਾਦ: ਨੋਟਬੰਦੀ ਤੋਂ ਬਾਅਦ ਨਵੇਂ ਨੋਟ ਲੈਣ ਲਈ ਲੋਕ ਲਾਈਨਾਂ 'ਚ ਲੱਗੇ ਹਨ। ਬੈਂਕਾਂ ਤੇ ਏਟੀਐਮ ਬਾਹਰ ਕਈ ਕਈ ਘੰਟੇ ਲਾਈਨਾਂ 'ਚ ਲੱਗਣ ਤੋਂ ਬਾਅਦ ਮੁਸ਼ਕਿਲ ਨਾਲ ਕੁੱਝ ਨੋਟ ਹਾਸਲ ਹੁੰਦੇ ਹਨ। ਇੰਨਾਂ ਹਲਾਤਾਂ ਕਾਰਨ ਜਨਤਾ ਬੋਹੱਦ ਪ੍ਰੇਸ਼ਾਨ ਹਨ। ਪਰ ਇਸ ਦੌਰਾਨ ਹੀ ਗੁਜਰਾਤ ਤੋਂ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਇੱਕ ਧਾਰਮਿਕ ਸਮਾਗਮ ਦੌਰਾਨ ਗਾਇਕ ਤੋਂ ਨਵੇਂ 2000 ਦੇ ਨੋਟ ਉਡਾਏ ਗਏ ਹਨ।
ਦਰਅਸਲ ਗੁਜਰਾਤ ਦੇ ਪਾਲਨਪੁਰ ਤੋਂ ਆਈ ਇਹ ਵੀਡੀਓ 1 ਦਸੰਬਰ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ 'ਚ ਸਾਫ ਨਜਰ ਆ ਰਿਹਾ ਹੈ ਕਿ ਇੱਕ ਧਾਰਮਿਕ ਸਮਾਗਮ ਦੌਰਾਨ ਗਾਇਕ ਤੋਂ 2000 ਦੇ ਨੋਟ ਉਡਾਏ ਜਾ ਰਹੇ ਹਨ। ਇੱਥੇ ਇੱਕ ਧਾਰਮਿਕ ਮਹਾਂਮੰਡਲੇਸ਼ਵਰ ਗਾਇਕ ਕੀਰਤੀ ਦਾਨ ਗੜਵੀ ਤੋਂ ਨਵੇਂ ਨੋਟ ਉਡਾ ਰਹੀ ਹੈ। ਪਰ ਇੰਨੀ ਵੱਡੀ ਗਿਣਤੀ 'ਚ ਇਹ ਨੋਟ ਕਿੱਥੋਂ ਆਏ ਹਨ, ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਕਿਉਂਕਿ ਲੋਕ ਇੱਕ ਇੱਕ ਨੋਟ ਲਈ ਲਾਈਨਾਂ 'ਚ ਲੱਗੇ ਹਨ, ਪਰ ਇੱਥੇ ਵੱਡੀ ਗਿਣਤੀ ਨੋਟ ਹਵਾ 'ਚ ਉਡਾਏ ਜਾ ਰਹੇ ਹਨ।
ਇਸ ਪੂਰੇ ਮਾਮਲੇ 'ਤੇ ਜਿਸ ਗਾਇਕ ਕੀਰਤੀ ਦਾਨ ਗੜਵੀ ਤੋਂ ਨੋਟ ਉਡਾਏ ਜਾ ਰਹੇ ਹਨ ਦਾ ਕਹਿਣਾ ਹੈ ਕਿ ਇਹ ਧਰਮ ਦਾ ਮਾਮਲਾ ਹੈ। ਧਾਰਮਿਕ ਸਮਾਗਮ ਦੌਰਾਨ ਇਸ ਤਰਾਂ ਨੋਟ ਉਡਾਉਣ ਦੀ ਪ੍ਰਥਾ ਕੋਈ ਨਵੀਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਭਗਵਾਨ ਦੀ ਕ੍ਰਿਪਾ ਹੈ ਕਿ ਮੇਰੇ ਤੋਂ ਨੋਟ ਬਰਸ ਰਹੇ ਹਨ। ਇਹਨਾਂ ਦਾ ਦਾਅਵਾ ਹੈ ਕਿ ਸ਼ਰਧਾਲੂ ਹੀ ਇੱਥੇ ਵੱਡੀ ਗਿਣਤੀ 'ਚ ਚੜਾਵਾ ਚੜਾ ਜਾਂਦੇ ਹਨ।