ਨਵੀਂ ਦਿੱਲੀ : ਨੋਟ ਬੰਦੀ ਦੇ 12 ਦਿਨ ਬੀਤ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਅੱਜ ਲੋਕਾਂ ਦੀਆਂ ਦਿੱਕਤਾਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਛੁੱਟੀ ਹੋਣ ਕਾਰਨ ਬੈਂਕ ਬੰਦ ਹਨ। ਅਜਿਹੇ ਵਿੱਚ ਲੋਕਾਂ ਦੀ ATM's ਉੱਤੇ ਹੀ ਟੇਕ ਹੈ।
ਆਮ ਲੋਕ ਸਿਰਫ਼ ATM'sਅਤੇ ਪੈਟਰੋਲ ਪੰਪ ਉੱਤੇ ਕਾਰਡ ਰਾਹੀਂ ਪੈਸੇ ਲੈ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਨਵੰਬਰ ਨੂੰ ਦੇਸ਼ ਵਿੱਚ ਨੋਟ ਬੰਦੀ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਬੈਂਕਾਂ ਅੱਗੇ ਆਮ ਲੋਕਾਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਗਾਤਾਰ ਲੱਗੀਆਂ ਹੋਈਆਂ ਹਨ। 12 ਦਿਨ ਬੀਤ ਜਾ ਬਾਅਦ ਵੀ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।
ਸਰਕਾਰ ਦੇ ਨੋਟ ਬੰਦੀ ਦੇ ਫ਼ੈਸਲੇ ਤੋਂ ਬਾਅਦ ਇੱਕ ਦਿਨ ਵਿੱਚ 500 ਅਤੇ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਸਿਰਫ਼ 2000 ਰੁਪਏ ਤੱਕ ਬੈਂਕ ਤੋਂ ਲਏ ਜਾ ਸਕਦੇ ਹਨ। ਨੋਟ ਬੰਦੀ ਦੇ ਕਾਰਨ ਸਰਕਾਰ ਨੂੰ ਵਿਰੋਧੀ ਪਾਰਟੀਆਂ ਲਗਾਤਾਰ ਘੇਰ ਰਹੀਆਂ ਹਨ। ਸੰਸਦ ਤੋਂ ਲੈ ਕੇ ਸੜਕਾਂ ਉੱਤੇ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਹੋ ਰਿਹਾ ਹੈ।