ਨਵੀਂ ਦਿੱਲੀ: ਗਣਤੰਤਰ ਦਿਵਸ (Republic Day) ਮੌਕੇ ਹੋਈ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ (farmer Protest) ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਟ੍ਰੈਕਟਰ ਰੈਲੀ (Tractor Rally) ਕਰਨ ਵਾਲੇ ਕਿਸਾਨ ਆਗੂਆਂ (Farmer Leaders) ਵਿਰੁੱਧ ਦਿੱਲੀ ’ਚ ਜਦੋਂ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਤਾਂ ਕਿਸਾਨ ਅੰਦੋਲਨ ਹੁਣ ਕੁਝ ਕਮਜ਼ੋਰ ਪੈਂਦਾ ਦਿੱਸ ਰਿਹਾ ਹੈ। ਤਾਜ਼ਾ ਖ਼ਬਰ ਇਹ ਹੈ ਕਿ ਦਿੱਲੀ ਪੁਲਿਸ ਨੇ 20 ਕਿਸਾਨ ਆਗੂਆਂ ਨੂੰ ਨੋਟਿਸ ਜਾਰੀ ਕੀਤਾ ਹੈ; ਇਨ੍ਹਾਂ ਵਿੱਚ ਯੋਗੇਂਦਰ ਯਾਦਵ, ਬਲਦੇਵ ਸਿੰਘ ਸਿਰਸਾ, ਬਲਬੀਰ ਸਿੰਘ ਰਾਜੇਵਾਲ ਸ਼ਾਮਲ ਹਨ।

ਇਨ੍ਹਾਂ ਕਿਸਾਨ ਆਗੂਆਂ ਨੂੰ ਤਿੰਨ ਦਿਨਾਂ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ ਤੇ ਇਹ ਜਵਾਬ ਦੇਣ ਲਈ ਵੀ ਕਿਹਾ ਗਿਆ ਹੈ ਕਿ ਆਖ਼ਰ ਟ੍ਰੈਕਟਰ ਮਾਰਚ ਨੂੰ ਲੈ ਕੇ ਦਿੱਲੀ ਪੁਲਿਸ ਨਾਲ ਹੋਇਆ ਸਮਝੌਤਾ ਕਿਉਂ ਤੋੜਿਆ ਗਿਆ। ਯੂਪੀ ਪੁਲਿਸ ਨੇ ਬੀਤੀ ਰਾਤ ਬਾਗ਼ਪਤ ਵਿੱਚ ਨਵੀਂ ਦਿੱਲੀ-ਸਹਾਰਨਪੁਰ ਹਾਈਵੇਅ ਉੱਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਉਠਾ ਦਿੱਤਾ।

ਉੱਧਰ ਦਿੱਲੀ ਨੂੰ ਗ਼ਾਜ਼ੀਆਬਾਦ ਨਾਲ ਜੋੜਨ ਵਾਲੀ ਨੈਸ਼ਨਲ ਹਾਈਵੇਅ ਨੰਬਰ 24 ਖੋਲ੍ਹ ਦਿੱਤਾ ਗਿਆ। ਬੀਤੀ ਰਾਤ ਯੂਪੀ ਦੀ ਯੋਗੀ ਸਰਕਾਰ ਹਰਕਤ ’ਚ ਆ ਗਈ। ਯੂਪੀ ’ਚ ਬਾਗਪਤ ਵਿਖੇ ਬੀਤੀ ਰਾਤ ਪੁਲਿਸ ਦਾ ਡੰਡਾ ਚੱਲਿਆ। ਉੱਥੇ 19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਸਮੇਂ ਉਠਾ ਦਿੱਤਾ ਗਿਆ। ਪੁਲਿਸ ਨੇ ਲਾਠੀਚਾਰਜ ਕੀਤਾ ਤੇ ਕਿਸਾਨਾਂ ਨੂੰ ਉੱਥੋਂ ਭਜਾ ਦਿੱਤਾ। ਉਨ੍ਹਾਂ ਦੇ ਤੰਬੂ ਉਖਾੜ ਸੁੱਟੇ ਗਏ ਤੇ ਸਾਮਾਨ ਤਹਿਸ-ਨਹਿਸ ਕਰ ਦਿੱਤਾ ਗਿਆ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋਦਿੱਲੀ ਹਿੰਸਾ ਬਾਰੇ ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਦਾ ਟਵੀਟ, 100 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਪਰ…


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904