ਚੰਡੀਗੜ੍ਹ: ਗਣਤੰਤਰ ਦਿਵਸ ਮੌਕੇ ਕਿਸਾਨ ਸੰਗਠਨਾਂ ਦੀ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਦੇ ਹੱਕ ਵਿੱਚ ਹਜ਼ਾਰਾਂ ਕਿਸਾਨਾਂ ਨੇ ਟ੍ਰੈਕਟਰ ਪਰੇਡ ਕੀਤੀ ਪਰ ਕੁਝ ਹੀ ਦੇਰ ’ਚ ਦਿੱਲੀ ਦੀਆਂ ਸੜਕਾਂ ਉੱਤੇ ਅਰਾਜਕਤਾ ਫੈਲ ਗਈ। ਕਈ ਥਾਵਾਂ ਉੱਤੇ ਪ੍ਰਦਰਸ਼ਨਕਾਰੀਆਂ ਨੇ ਪੁਲਿਸ ਦੀਆਂ ਰੋਕਾਂ ਤੋੜ ਦਿੱਤੀਆਂ। ਪੁਲਿਸ ਨਾਲ ਝੜਪਾਂ ਹੋਈਆਂ, ਵਾਹਨਾਂ ਦੀ ਤੋੜ-ਭੰਨ ਕੀਤੀ ਗਈ ਤੇ ਲਾਲ ਕਿਲੇ ਉੱਤੇ ਝੰਡਾ ਵੀ ਲਹਿਰਾਇਆ ਗਿਆ।

ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 22 ਐਫ਼ਆਈਆਰਜ਼ ਦਰਜ ਹੋ ਚੁੱਕੀਆਂ ਹਨ। ਹਿੰਸਾ ’ਚ ਹੁਣ ਤੱਕ 300 ਤੋਂ ਵੱਧ ਪੁਲਿਸ ਕਰਮਚਾਰੀ ਵੀ ਜ਼ਖ਼ਮੀ ਹੋਏ ਹਨ। ਇਸ ਖ਼ਬਰ ਤੋਂ ਸਮੁੱਚੇ ਦੇਸ਼ ਤੋਂ ਪ੍ਰਤੀਕਰਮ ਆ ਰਹੇ ਹਨ। ਹੁਣ ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਨੇ ਟਵੀਟ ਕੀਤਾ ਹੈ।

ਸੁਸ਼ਾਂਤ ਸਿੰਘ ਨੇ ਇੱਕ ਯੂਜ਼ਰ ਦੇ ਟਵੀਟ ਉੱਤੇ ਰੀਐਕਸ਼ਨ ਦਿੰਦਿਆਂ ਲਿਖਿਆ ਹੈ ਕਿ ਹੁਣ ਤੱਕ 100 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ। ਸੁਸ਼ਾਂਤ ਸਿੰਘ ਨੇ ਵਿਅੰਗਾਤਮਕ ਸੁਰ ’ਚ ਅੱਗੇ ਲਿਖਿਆ ਹੈ ਕਿ – ‘ਕੁਝ ਕਾਨੂੰਨ ਆਏ ਕੁਦਰਤੀ ਤੌਰ ਉੱਤੇ ਤੇ ਉਨ੍ਹਾਂ ਕਾਰਨ ਕੁਝ ਕੁਦਰਤੀ ਮੌਤਾਂ ਹੋ ਗਈਆਂ। ਇਸ ਨੂੰ ਹਿੰਸਾ ਨਹੀਂ ਕਹਿੰਦੇ। ਕਿਸ ਨੇ ਕਿਹਾ ਕਿ ਲੜੋ ਤੇ ਮਰੋ, ਜਿਊਂਦੇ ਰਹਿਣ ਲਈ?’



ਇੰਝ ਫ਼ਿਲਮ ਐਕਟਰ ਸੁਸ਼ਾਂਤ ਸਿੰਘ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਦੇ ਇਸ ਟਵੀਟ ਉੱਤੇ ਵੀ ਕਈ ਰੀਐਕਸ਼ਨ ਆ ਰਹੇ ਹਨ।

ਗਣਤੰਤਰ ਦਿਵਸ ਮੌਕੇ ਵਾਪਰੀ ਹਿੰਸਾ ਬਾਰੇ ਕੱਲ੍ਹ ਬੁੱਧਵਾਰ ਨੂੰ ਸੁਪਰੀਮ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਗਈ; ਜਿਸ ਵਿੱਚ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਵਿੱਚ ਵਾਪਰੀ ਹਿੰਸਾ ਦੀ ਜਾਂਚ ਲਈ ਕਮਿਸ਼ਨ ਦੇ ਗਠਨ ਦੀ ਬੇਨਤੀ ਕੀਤੀ ਗਈ ਹੈ। ਪਟੀਸ਼ਨ ਵਿੱਚ ਰਾਸ਼ਟਰੀ ਝੰਡੇ ਦਾ ਅਪਮਾਣ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪੜ੍ਹੋਕਿਸਾਨਾਂ ਦੇ ਹੌਸਲੇ ਬੁਲੰਦ! ਅੰਦੋਲਨ ਹੋਏਗਾ ਹੋਰ ਤੇਜ਼, ਜਾਣੋ ਦਿੱਲੀ ਤੋਂ ਪਰਤੇ ਟਰੈਕਟਰਾਂ ਦੀ ਅਸਲ ਕਹਾਣੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904