ਸੁਪਰੀਮ ਕੋਰਟ ਨੇ 'ਤਾਂਡਵ' ਦੇ ਮੇਕਰਸ ਤੇ ਐਕਟਰ ਜੀਸ਼ਾਨ ਅਯੂਬ ਨੂੰ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੀਰੀਜ਼ ਦੇ ਮੇਕਰਸ ਤੇ ਜੀਸ਼ਾਨ ਅਯੂਬ ਨੇ ਆਪਣੇ ਖਿਲਾਫ ਦਰਜ ਐਫਆਈਆਰ 'ਤੇ ਗ੍ਰਿਫਤਾਰੀ ਤੋਂ ਬੱਚਨ ਲਈ ਪਟੀਸ਼ਨ ਦਾਇਰ ਕੀਤੀ ਸੀ। ਜਿਸ ਤੋਂ ਬਾਅਦ ਸੁਪਰੀਮ ਕੋਰਟ 'ਚ ਅੱਜ ਸੁਣਵਾਈ ਵੀ ਕੀਤੀ ਗਈ। ਇਥੇ ਮੇਕਰਸ ਦੁਆਰਾ ਆਪਣੀਆਂ ਦਲੀਲਾਂ ਰੱਖੀਆਂ ਗਈਆਂ। ਪਰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਬਚਾਅ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਸੁਪਰੀਮ ਕੋਰਟ ਨੇ ਸੀਰੀਜ਼ ਦੇ ਮੇਕਰਸ ਨੂੰ ਗ੍ਰਿਫਤਾਰੀ ਤੋਂ ਬਚਨ ਅਤੇ ਜ਼ਮਾਨਤ ਲਈ ਹਾਈ ਕੋਰਟ ਵਿੱਚ ਪਹੁੰਚ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਵੈੱਬ ਸੀਰੀਜ਼ 'ਤਾਂਡਵ' ਦੇ ਮੇਕਰਸ ਵੱਲੋਂ ਇਹ ਅਪੀਲ ਕੀਤੀ ਗਈ ਸੀ ਕਿ ਦੇਸ਼ ਭਰ 'ਚ ਉਨ੍ਹਾਂ ਖਿਲਾਫ ਦਰਜ ਐਫਆਈਆਰ ਨੂੰ ਇਕ ਕਰ ਦਿੱਤਾ ਜਾਵੇ। ਜਿਸ 'ਤੇ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ਰਾਜਾਂ 'ਚ FIR ਦਰਜ ਹੈ ਉਨ੍ਹਾਂ ਤੋਂ 4 ਹਫਤਿਆਂ ਤੱਕ ਜਵਾਬ ਦਾਖਲ ਕਰਨ ਨੂੰ ਕਿਹਾ ਗਿਆ ਹੈ।


ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਚਲਦਿਆ 'ਤਾਂਡਵ' ਸੀਰੀਜ਼ ਦੇ ਨਿਰਮਾਤਾ ਹਿਮਾਂਸ਼ੀ ਮਹਿਰਾ, ਐਮਾਜ਼ਾਨ ਪ੍ਰਾਈਮ ਵੀਡੀਓ ਤੇ ਅਦਾਕਾਰਾ ਜੀਸ਼ਾਨ ਅਯੂਬ ਖਿਲਾਫ ਦੇਸ਼ ਦੇ ਵੱਖ-ਵੱਖ ਰਾਜਾਂ 'ਚ ਐਫਆਈਆਰ ਦਰਜ ਕਰਾਈਆਂ ਗਈਆਂ ਸੀ। ਜਿਸ ਤੋਂ ਬਾਅਦ ਯੂਪੀ ਪੁਲਿਸ ਦੇ ਕੁਝ ਅਧਿਕਾਰੀ ਵੀ ਜਾਂਚ ਲਈ ਮੁੰਬਈ ਪਹੁੰਚੇ ਸੀ। ਇਥੋਂ ਤੱਕ ਕਿ ਮੇਕਰਸ ਨੇ ਉਨ੍ਹਾਂ ਵਿਵਾਦਤ ਸੀਨ ਨੂੰ ਵੀ ਹੱਟਾ ਦਿੱਤਾ ਸੀ। ਪਰ ਮੇਕਰਸ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ। ਸੁਪਰੀਮ ਕੋਰਟ ਨੇ ਵੀ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।