JNU ‘ਚ ਲੱਗੇਗਾ ਸਵਾਮੀ ਵਿਵੇਕਾਨੰਦ ਦਾ ਬੁੱਤ
ਏਬੀਪੀ ਸਾਂਝਾ | 29 Nov 2018 11:54 AM (IST)
ਨਵੀਂ ਦਿੱਲੀ: ਜਵਾਹਰਲਾਲ ਨਹਿਰੂ ਯੂਨੀਵਰਸੀਟੀ ‘ਚ ਜਲਦੀ ਹੀ ਸਵਾਮੀ ਵਿਵੇਕਾਨੰਦ ਦਾ ਬੁੱਤ ਲੱਗੇਗਾ। ਇਸ ਬੁੱਤ ਦੇ ਨਿਰਮਾਣ ‘ਤੇ ਸਟੂਡੈਂਟ ਸੰਘ ਅਤੇ ਸਿਖਿਅਕ ਸੰਘ ਖੇਦ ਜਤਾ ਰਿਹਾ ਹੈ ਕਿ ਇਸ ਦੇ ਲਈ ਰਕਮ ਕਿਥੋਂ ਆਵੇਗੀ। ਸੂਤਰਾਂ ਦਾ ਕਹਿਣਾ ਹੇ ਕਿ ਕਾਰਜਕਾਰੀ ਪਰਿਸ਼ਦ ਨੇ ਪਿਛਲੇ ਸਾਲ ਜੁਲਾਈ ‘ਚ ਇਸ ਦੀ ਮਨਜੂਰੀ ਦਿੱਤੀ ਸੀ ਜਿਸ ਤੋਂ ਬਾਅਦ ਇਸ ਕਮੇਟੀ ਬਣਾਈ ਗਈ ਸੀ। ਇਹ ਬੁੱਤ ਪ੍ਰਸਾਸ਼ਨਕ ਵਿੰਗ ਦੇ ਸੱਜੇ ਅਤੇ ਪੰਡਿਤ ਜਵਾਹਰਲਾਲ ਨਹਿਰੂ ਦੇ ਬੁੱਤ ਦੇ ਸਾਹਮਣੇ ਬਣੇਗਾ। ਜੇਐਨਯੂ ਦੇ ਸਟੂਡੈਂਟ ਵਿੰਗ ਤੇ ਸਿਖਿਅਕ ਵਿੰਗ ਨੇ ਪੁੱਛਿਆ ਹੈ ਕਿ ਇਸ ਬੁੱਤ ਦੇ ਬਣਨ ‘ਤੇ ਆਉਣ ਵਾਲੇ ਖ਼ਰਚੇ ਦਾ ਜ਼ਰੀਆ ਕੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਯੂਨੀਵਰਸੀਟੀ ਕੋਲ ਲਾਈਬ੍ਰੈਰੀ ਅਤੇ ਵਿਦੀਆਰਥੀਆਂ ਨੂੰ ਸਕਾਲਰਸ਼ੀਪ ਦੇਣ ਲਈ ਪੈਸੇ ਨਹੀਂ ਹਨ ਅਤੇ ਦੂਜੇ ਪਾਸੇ ਉਹ ਪੈਸੇ ਨੂੰ ਬੁੱਤ ਬਣਾਉਨ ‘ਤੇ ਲੱਗਾ ਰਿਹਾ ਹੈ। ਸਟੈਚੂ ਦੇ ਨਿਰਮਾਣ ਨੂੰ ਲੈ ਕੇ ਵਿਦਿਆਰਥੀ ਯੂਨੀਅਨ ਅਤੇ ਅਧਿਆਪਕ ਯੂਨੀਅਨ ਨੇ ਯੂਨੀਵਰਸੀਟੀ ਪ੍ਰਸਾਸ਼ਨ ‘ਤੇ ਨਿਸ਼ਾਨਾ ਸਾਧਿਆ ਹੈ। ਇਨ੍ਹਾਂ ਲੋਕਾਂ ਨੇ ਕਿਹਾ ਕਿ ਹਾਲ ਹੀ ‘ਚ ਯੂਨੀਵਰਸੀਟੀ ਪ੍ਰਸਾਸ਼ਨ ਨੇ ਪੈਸੇ ਦੀ ਕਮੀ ਦਾ ਬਹਾਨਾ ਕਹਿ ਕੇ ਲਾਈਬ੍ਰੈਰੀ ਫੰਡ ‘ਚ ਵੀ ਕਾਫੀ ਕਟੌਤੀ ਕੀਤੀ ਹੈ। ਜਦਕਿ ਯੂਨੀਵਰਸੀਟੀ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਕਿਸੇ ਫੰਡ ‘ਚ ਕੋਈ ਕਟੌਤੀ ਨਹੀਂ ਕੀਤੀ ਗਈ। ਪਹਿਲਾਂ ਲਾਇਬ੍ਰੇਰੀ ਲਈ ਮਿਲਣ ਵਾਲੀ ਰਾਸ਼ੀ ਜ਼ਿਆਦਾ ਸੀ ਜੋ ਹੁਣ ਨਹੀਂ ਹੈ, ਇਸ ਲਈ ਅਜਿਹਾ ਕੀਤਾ ਗਿਆ ਹੈ।