Bittu Bajrangi Arrested: ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇ ਹਰਿਆਣਾ ਦੇ ਨੂਹ ਵਿੱਚ ਪਿਛਲੇ ਦਿਨੀਂ ਹੋਈ ਹਿੰਸਾ ਦੇ ਇੱਕ ਮੁਲਜ਼ਮ ਬਿੱਟੂ ਬਜਰੰਗੀ ਬਾਰੇ ਸਪੱਸ਼ਟੀਕਰਨ ਜਾਰੀ ਕੀਤਾ ਹੈ। ਗੋਰਕਸ਼ਾ ਬਜਰੰਗ ਫੋਰਸ ਨਾਮ ਦੇ ਸੰਗਠਨ ਦੇ ਪ੍ਰਧਾਨ ਬਿੱਟੂ ਬਜਰੰਗੀ ਨੂੰ ਮੰਗਲਵਾਰ (15 ਅਗਸਤ) ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਦੇ ਭੜਕਾਊ ਭਾਸ਼ਣ ਕਾਰਨ 31 ਜੁਲਾਈ ਨੂੰ ਨੂਹ 'ਚ ਹਿੰਸਾ ਭੜਕ ਗਈ, ਜੋ ਬਾਅਦ 'ਚ ਗੁਰੂਗ੍ਰਾਮ ਸਮੇਤ ਆਸਪਾਸ ਦੇ ਇਲਾਕਿਆਂ 'ਚ ਫੈਲ ਗਈ ਸੀ। ਬਿੱਟੂ ਬਜਰੰਗੀ ਦੀ ਗ੍ਰਿਫਤਾਰੀ ਤੋਂ ਇਕ ਦਿਨ ਬਾਅਦ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕਿਹਾ ਹੈ ਕਿ ਉਸ ਵਿਅਕਤੀ ਦਾ ਬਜਰੰਗ ਦਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਕੀ ਕਿਹਾ?
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬੁੱਧਵਾਰ (16 ਅਗਸਤ) ਨੂੰ ਟਵੀਟ ਕੀਤਾ, “ਰਾਜ ਕੁਮਾਰ ਉਰਫ਼ ਬਿੱਟੂ ਬਜਰੰਗੀ, ਜਿਸ ਨੂੰ ਬਜਰੰਗ ਦਲ ਦਾ ਵਰਕਰ ਦੱਸਿਆ ਜਾ ਰਿਹਾ ਹੈ, ਦਾ ਕਦੇ ਵੀ ਬਜਰੰਗ ਦਲ ਨਾਲ ਕੋਈ ਸਬੰਧ ਨਹੀਂ ਸੀ। ਵਿਸ਼ਵ ਹਿੰਦੂ ਪ੍ਰੀਸ਼ਦ ਵੀ ਉਸ ਵੱਲੋਂ ਕਥਿਤ ਤੌਰ 'ਤੇ ਜਾਰੀ ਕੀਤੀ ਗਈ ਵੀਡੀਓ ਦੀ ਸਮੱਗਰੀ ਨੂੰ ਉਚਿਤ ਨਹੀਂ ਮੰਨਦੀ।
ਪੁਲਿਸ ਅਧਿਕਾਰੀ ਦੀ ਸ਼ਿਕਾਇਤ 'ਤੇ ਮਾਮਲਾ ਕੀਤਾ ਗਿਆ ਦਰਜ
ਬਜਰੰਗ ਦਲ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਯੂਥ ਵਿੰਗ ਹੈ। ਪੁਲਿਸ ਨੇ ਦੱਸਿਆ ਕਿ ਸਹਾਇਕ ਪੁਲਿਸ ਸੁਪਰਡੈਂਟ (ਏਐੱਸਪੀ) ਊਸ਼ਾ ਕੁੰਡੂ ਦੀ ਸ਼ਿਕਾਇਤ 'ਤੇ ਬਜਰੰਗੀ ਤੋਂ ਨੂਹ ਦੇ ਸਦਰ ਪੁਲਿਸ ਸਟੇਸ਼ਨ 'ਚ 15-20 ਹੋਰਾਂ ਖਿਲਾਫ ਦਰਜ ਕੀਤੀ ਗਈ ਨਵੀਂ ਐੱਫਆਈਆਰ ਦੇ ਸਬੰਧ 'ਚ ਪੁੱਛਗਿੱਛ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ ਤਾਵਡੂ ਦੀ ਕ੍ਰਾਈਮ ਇਨਵੈਸਟੀਗੇਸ਼ਨ ਬ੍ਰਾਂਚ ਦੀ ਟੀਮ ਨੇ ਗੋਰਕਸ਼ਾ ਬਜਰੰਗ ਫੋਰਸ ਨਾਮਕ ਸੰਗਠਨ ਦੇ ਪ੍ਰਧਾਨ ਬਜਰੰਗੀ ਨੂੰ ਫਰੀਦਾਬਾਦ ਤੋਂ ਹਿਰਾਸਤ ਵਿਚ ਲਿਆ ਸੀ ਅਤੇ ਫਿਰ ਉਸ ਨੂੰ ਪੁੱਛਗਿੱਛ ਲਈ ਲੈ ਗਏ ਸੀ। ਹਰਿਆਣਾ ਦੇ ਨੂਹ ਦੀ ਇੱਕ ਅਦਾਲਤ ਨੇ ਬੁੱਧਵਾਰ (16 ਅਗਸਤ) ਨੂੰ ਬਿੱਟੂ ਬਜਰੰਗੀ ਨੂੰ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Viral News: ਡਾਈਟਿੰਗ ਦੇ ਅਜੀਬ ਤਰੀਕੇ! ਕਦੇ ਕੀੜੇ-ਮਕੌੜੇ ਖਾ ਕੇ ਭਾਰ ਘੱਟ ਕਰਦੇ, ਪੀ ਲੈਂਦੇ ਜ਼ਹਿਰ
ਬਿੱਟੂ ਬਜਰੰਗੀ 'ਤੇ ਕੀ ਹੈ ਇਲਜ਼ਾਮ?
ਐਫਆਈਆਰ ਦੇ ਅਨੁਸਾਰ, ਬਜਰੰਗੀ ਅਤੇ ਉਸ ਦੇ ਕੁਝ ਅਣਪਛਾਤੇ ਸਮਰਥਕਾਂ ਨੇ ਤਲਵਾਰ ਅਤੇ ਤ੍ਰਿਸ਼ੂਲ ਲੈ ਕੇ ਨਲਹੜ ਮੰਦਰ ਵੱਲ ਰੋਕੇ ਜਾਣ 'ਤੇ ਏਐਸਪੀ ਕੁੰਡੂ ਦੀ ਅਗਵਾਈ ਵਾਲੀ ਪੁਲਿਸ ਟੀਮ ਨਾਲ ਦੁਰਵਿਵਹਾਰ ਕੀਤਾ ਅਤੇ ਧਮਕੀ ਦਿੱਤੀ। ਬਜਰੰਗੀ ਦੀ ਪਛਾਣ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਹੋਈ ਸੀ।
ਫਰੀਦਾਬਾਦ ਪੁਲਿਸ ਨੇ ਦੰਗਿਆਂ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਬਜਰੰਗੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਹਿੰਸਾ ਦੇ ਦੋ ਦਿਨ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਪਰ ਜਾਂਚ ਵਿਚ ਸ਼ਾਮਲ ਹੋਣ ਤੋਂ ਬਾਅਦ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ। ਉਸ 'ਤੇ ਭੜਕਾਊ ਭਾਸ਼ਣ ਦੇਣ ਅਤੇ ਜਨਤਕ ਤੌਰ 'ਤੇ ਹਥਿਆਰ ਲਹਿਰਾਉਣ ਦਾ ਦੋਸ਼ ਹੈ।
ਜਾਂਚ ਜਾਰੀ ਹੈ- ਨੂਹ ਪੁਲਿਸ
ਨੂਹ ਪੁਲਿਸ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ, "ਬਜਰੰਗੀ ਨੂੰ ਅੱਜ ਸ਼ਹਿਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਸੀਂ ਉਸਨੂੰ ਪੁੱਛਗਿੱਛ ਲਈ ਇੱਕ ਦਿਨ ਦੀ ਪੁਲਿਸ ਹਿਰਾਸਤ ਵਿੱਚ ਲੈ ਲਿਆ ਹੈ।" ਜਾਂਚ ਜਾਰੀ ਹੈ। ਬਜਰੰਗੀ ਦੇ ਸਾਥੀਆਂ ਨੂੰ ਵੀ ਛੇਤੀ ਤੋਂ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।"
ਇਹ ਵੀ ਪੜ੍ਹੋ: Wear helmet: ਬਾਈਕ ਚਲਾਉਣ ਵੇਲੇ ਨਹੀਂ ਲਾਇਆ ਹੈਲਮੈਟ...ਐਕਸੀਡੈਂਟ ਹੋਇਆ ਤਾਂ ਮੁਆਵਜ਼ੇ 'ਚੋਂ ਕੱਟ ਜਾਣਗੇ ਇੰਨੇ ਪੈਸੇ