Court Words Handbook: ਸੁਪਰੀਮ ਕੋਰਟ ਨੇ ਬੁੱਧਵਾਰ (16 ਅਗਸਤ) ਨੂੰ ਅਜਿਹੇ ਸ਼ਬਦਾਂ ਵਾਲੀ ਹੈਂਡਬੁੱਕ ਬਾਰੇ ਦੱਸਿਆ ਜੋ ਲਿੰਗਕ ਰੂੜ੍ਹੀਵਾਦ (Gender Stereotypes) ਨੂੰ ਕਾਇਮ ਰੱਖਦੀ ਹੈ। ਨਾਲ ਹੀ ਕਿਹਾ ਕਿ ਅਦਾਲਤ ਵਿੱਚ ਇਨ੍ਹਾਂ ਦੀ ਵਰਤੋਂ ਤੋਂ ਬਚਿਆ ਜਾਵੇ। ਇਨ੍ਹਾਂ ਸ਼ਬਦਾਂ ਵਿਚ ਅਫੇਅਰ (Affair), ਹਾਊਸਵਾਈਫ ਪ੍ਰੋਸਟੀਟਿਊਟ, ਈਵ ਟੀਜ਼ਿੰਗ ਵਰਗੇ ਸ਼ਬਦ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਬਦਲ ਦਿੱਤਾ ਗਿਆ ਹੈ।


ਇਸ ਦੌਰਾਨ ਚੀਫ਼ ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ ਕਿ ਇਸ ਹੈਂਡਬੁੱਕ ਰਾਹੀਂ ਇਹ ਜਾਣਨ ਵਿੱਚ ਮਦਦ ਮਿਲੇਗੀ ਕਿ ਕਿਹੜੇ ਸ਼ਬਦ ਰੂੜੀਵਾਦੀ ਹਨ ਅਤੇ ਇਨ੍ਹਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਹੈਂਡਬੁੱਕ ਵਿੱਚ ਉਨ੍ਹਾਂ ਇਤਰਾਜ਼ਯੋਗ ਸ਼ਬਦਾਂ ਦੀ ਸੂਚੀ ਹੈ। ਨਾਲ ਹੀ ਇਨ੍ਹਾਂ ਦੀ ਥਾਂ ਵਰਤੇ ਗਏ ਸ਼ਬਦ ਵੀ ਦੱਸੇ ਗਏ ਹਨ।


ਇਹ ਵੀ ਪੜ੍ਹੋ: Modi Cabinet Decisions: ਮੋਦੀ ਕੈਬਨਿਟ ਦਾ ਵੱਡਾ ਫੈਸਲਾ, ਪੀਐਮ ਈ-ਬੱਸ ਸੇਵਾ ਨੂੰ ਦਿੱਤੀ ਮਨਜ਼ੂਰੀ


CJI ਨੇ ਹੋਰ ਕੀ ਕਿਹਾ?


ਸੀਜੇਆਈ ਨੇ ਕਿਹਾ ਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਅਦਾਲਤ ਵਿਚ ਦਲੀਲਾਂ, ਹੁਕਮਾਂ ਅਤੇ ਕਾਪੀ ਤਿਆਰ ਲਈ ਕੀਤੀ ਜਾ ਸਕਦੀ ਹੈ। ਇਹ ਹੈਂਡਬੁੱਕ ਵਕੀਲਾਂ ਦੇ ਨਾਲ-ਨਾਲ ਜੱਜਾਂ ਲਈ ਵੀ ਹੈ। ਇਸ ਹੈਂਡਬੁੱਕ ਵਿੱਚ ਉਹ ਸ਼ਬਦ ਦੱਸੇ ਗਏ ਹਨ ਜੋ ਹੁਣ ਤੱਕ ਅਦਾਲਤ ਵਿੱਚ ਵਰਤੇ ਜਾਂਦੇ ਸਨ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਇਹ ਸ਼ਬਦ ਕਿਉਂ ਗਲਤ ਹਨ। ਇਸ ਦੀ ਮਦਦ ਨਾਲ ਅਸੀਂ ਔਰਤਾਂ ਵਿਰੁੱਧ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਨ ਤੋਂ ਬਚ ਸਕਾਂਗੇ।


ਇਨ੍ਹਾਂ ਸ਼ਬਦਾਂ ਨੂੰ ਬਦਲਿਆ ਗਿਆ


ਇਸ ਹੈਂਡਬੁੱਕ ਵਿੱਚ ਅਫੇਅਰ ਦੀ ਥਾਂ ਵਿਆਹ ਤੋਂ ਬਾਅਦ ਬਾਹਰ ਦਾ ਰਿਸ਼ਤਾ, ਪ੍ਰੋਸਟੀਟਿਊਟ/ਹੂਕਰ ਦੀ ਥਾਂ ਸੈਕਸ ਵਰਕਰ, ਅਣਵਿਆਹੀ ਮਾਂ ਦੀ ਥਾਂ ਸਿਰਫ ਮਾਂ, ਚਾਈਲਡ ਪ੍ਰੋਸਟੀਟਿਊਟ ਦੀ ਥਾਂ ਤਸਕਰੀ ਕਰਕੇ ਲਿਆਂਦਾ ਬੱਚਾ, ਬਾਸਟਰਡ ਦੀ ਥਾਂ ਅਜਿਹਾ ਬੱਚਾ ਜਿਸ ਦੇ ਮਾਂ-ਪਿਓ ਨੇ ਵਿਆਹ ਨਾ ਕੀਤਾ ਹੋਵੇ, ਈਵ ਟੀਜ਼ਿੰਗ ਦੀ ਥਾਂ ਸੈਰਸੂਅਲ ਹਰਾਸਮੈਂਟ, ਹਾਊਸਵਾਈਫ ਦੀ ਥਾਂ ਹੋਮਮੇਕਰ, ਮਿਸਟ੍ਰੈਸ ਦੀ ਥਾਂ ਜਿਸ ਔਰਤ ਨਾਲ ਕਿਸੇ ਮਰਦ ਨੇ ਵਿਆਹ ਤੋਂ ਬਾਅਦ ਰੋਮਾਂਟਿਕ ਜਾਂ ਸਰੀਰਕ ਸਬੰਧ ਬਣਾਏ ਹੋਣ, ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।


ਇਹ ਵੀ ਪੜ੍ਹੋ: Fighter Jet Crash: ਏਅਰ ਸ਼ੋਅ ਦੌਰਾਨ ਕ੍ਰੈਸ਼ ਹੋਏ ਜਹਾਜ਼ 'ਚ ਸਵਾਰ ਲੋਕਾਂ ਨੇ ਇਦਾਂ ਬਚਾਈ ਆਪਣੀ ਜਾਨ, ਦੇਖੋ ਖਤਰਨਾਕ ਵੀਡੀਓ