ਹੁਣ ਜਾਣੋ ਕਿਹੜੇ ਵਾਹਨਾਂ ਨੂੰ ਮਿਲੇਗੀ ਛੂਟ:
ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੂਬਿਆਂ ਦੇ ਰਾਜਪਾਲ, ਲੋਕ ਸਭਾ ਸਪੀਕਰ, ਕੇਂਦਰੀ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ, ਚੋਣ ਕਮਿਸ਼ਨ ਤੇ ਸੀਏਜੀ ਦੀ ਗੱਡੀਆਂ, ਸੈਨਾ ਨਾਲ ਜੁੜੇ ਵਹਨਾਂ, ਐਮਰਜੈਂਸੀ ਗੱਡੀਆਂ, ਮਰੀਜ਼ਾਂ ਨੂੰ ਲੈ ਜਾ ਰਹੀਆਂ ਗੱਡੀਆਂ ਦੇ ਨਾਲ ਸਕੂਲੀ ਡ੍ਰੈਸ ‘ਚ ਬੈਠੇ ਬੱਚਿਆਂ ਤੇ ਅਪਹਾਜਾਂ, 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੀਆਂ ਗੱਡੀਆਂ ਨੂੰ ਇਸ ਨਿਯਮ ‘ਚ ਰਾਹਤ ਹੈ।
ਨਿਯਮ ਇਨ੍ਹਾਂ ਵਾਹਨਾਂ ‘ਤੇ ਲਾਗੂ:
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਮੰਤਰੀਆਂ ਨੂੰ ਔਡ-ਈਵਨ ‘ਚ ਰਾਹਤ ਨਹੀਂ। ਇਸ ਦੇ ਨਾਲ ਹੀ ਦੂਜੇ ਸੂਬਿਆਂ ਦੀਆਂ ਗੱਡੀਆਂ ਤੇ ਸੀਐਨਜੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਵੀ ਇਸ ਨਿਯਮ ਦੇ ਦਾਇਰੇ ‘ਚ ਰੱਖਿਆ ਗਿਆ ਹੈ। ਪਿਛਲੀ ਵਾਰ ਸੀਐਨਜੀ ਵਾਹਨਾਂ ਨੂੰ ਛੂਟ ਸੀ। ਇਸ ਵਾਰ ਵੀ ਮਹਿਲਾਵਾਂ ਨੂੰ ਇਸ ਨਿਯਮ ਤੋਂ ਬਾਹਰ ਰੱਖਿਆ ਗਿਆ ਹੈ।
ਦਿੱਲੀ ਸਰਕਾਰ ਮੁਤਾਬਕ ਜੇਕਰ ਕੋਈ ਵਾਹਨ ਚਾਲਕ ਔਡ-ਈਵਨ ਦੀ ਉਲੰਘਣਾ ਕਰਦਾ ਮਿਲਿਆ ਤਾਂ ਉਸ ਤੋਂ 4000 ਰੁਪਏ ਤਕ ਦਾ ਜ਼ੁਰਮਾਨਾ ਵਸੂਲ ਕੀਤਾ ਜਾਵੇਗਾ।