ਤੇਲ ਕੰਪਨੀਆਂ ਨੇ ਜਿਨ੍ਹਾਂ ਹਵਾਈ ਅੱਡਿਆਂ ‘ਤੇ ਸਪਲਾਈ ਨੂੰ ਰੋਕਿਆ ਹੈ ਉਨ੍ਹਾਂ ‘ਚ ਰਾਂਚੀ, ਮੋਹਾਲੀ, ਪਟਨਾ, ਵਿਸ਼ਾਖਾਪਟਨਮ, ਪੁਣੇ ਅਤੇ ਕੋਚੀ ਸ਼ਾਮਲ ਹੈ। ਇੰਡੀਅਨ ਆਇਲ ਦੇ ਬੁਲਾਰੇ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਫਿਊਲ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ। ਅਸੀਂ ਹਵਾਈ ਕੰਪਨੀ ਦੇ ਸੰਪਰਕ ‘ਚ ਹਾਂ, ਜਲਦੀ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ।
ਏਅਰ ਇੰਡੀਆ ਨੇ ਹੁਣ ਤਕ ਤੇਲ ਕੰਪਨੀਆਂ ਨੂੰ 60 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ ਜੋ ਉਨ੍ਹਾਂ ਦਾ ਪਿੱਛਲਾ ਭੁਗਤਾਨ ਹੈ। ਇਹ ਕੋਈ ਪਹਿਲਾ ਮੌਕਾ ਨਹੀ ਜਦੋਂ ਤੇਲ ਕੰਪਨੀਆਂ ਨੇ ਇਸ ਤਰ੍ਹਾਂ ਦਾ ਫੈਸਲਾ ਲਿਆ ਹੈ। ਤੇਲ ਕੰਪਨੀਆਂ ਇਸ ਤੋਂ ਪਹਿਲਾਂ ਵੀ ਦੋ ਵਾਰ ਫਿਊਲ ਦੀ ਸਪਲਾਈ ‘ਤੇ ਰੋਕ ਲੱਗਾ ਚੁੱਕਿਆਂ ਹਨ।