'ਮੋਦੀ ਨਹੀਂ, ਬਲਕਿ ਸਿੱਖਾਂ ਨੇ ਬਚਾਏ ਕਸ਼ਮੀਰੀ', ਸਾਬਕਾ ਮੁੱਖ ਮੰਤਰੀ ਦਾ ਦਾਅਵਾ
ਏਬੀਪੀ ਸਾਂਝਾ | 28 Mar 2019 02:41 PM (IST)
ਸ਼੍ਰੀਨਗਰ: ਜੰਮੂ ਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ ਦਿਨੀਂ ਪੂਰੇ ਦੇਸ਼ ਵਿੱਚ ਨਿਸ਼ਾਨਾ ਬਣਾਏ ਜਾ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਹੀਂ ਬਲਕਿ ਸਿੱਖਾਂ ਨੇ ਬਚਾਇਆ ਹੈ। ਉਮਰ ਨੇ ਬਾਰਾਮੂਲਾ ਸ਼ਹਿਰ ਵਿੱਚ ਪਾਰਟੀ ਸਮਰਥਕਾਂ ਦੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, "ਪੁਲਵਾਮਾ ਹਮਲੇ ਮਗਰੋਂ ਦੇਸ਼ ਭਰ ਵਿੱਚ ਭੀੜ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਸਿੱਖ ਭਾਈਚਾਰੇ ਨੇ ਬਚਾਇਆ। ਹਾਲਾਂਕਿ, ਇਹ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੀ ਕਿ ਜੰਮੂ ਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਕੱਟੜਪੰਥੀਆਂ ਦੇ ਹਮਲੇ ਤੋਂ ਵਿਦਿਆਰਥੀਆਂ ਨੂੰ ਬਚਾਉਂਦੇ ਪਰ ਬੁਰੀ ਕਿਸਮਤ ਮੋਦੀ ਸਰਕਾਰ ਕਿਤੇ ਵੀ ਨਹੀਂ ਦਿੱਸੀ।" ਉਨ੍ਹਾਂ ਜੰਮੂ ਤੇ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ 'ਤੇ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੌਰਾਨ ਲੋਕਾਂ ਨੂੰ ਗੋਲ਼ੀਆਂ ਤੇ ਪੈਲੇਟ ਝੱਲਣੇ ਪਏ ਤੇ ਹੁਣ ਉਹ ਲੋਕਾਂ ਨੂੰ ਬੇਵਕੂਫ ਬਣਨ ਜਾ ਰਹੇ ਹਨ।