ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਸੜਕ ਹਾਦਸੇ ‘ਚ ਜ਼ਖ਼ਮੀ ਪੱਤਰਕਾਰ ਨੂੰ ਆਪਣੀ ਗੱਡੀ ‘ਚ ਏਮਜ਼ ਪਹੁੰਚਾਇਆ। ਰਾਹੁਲ ਗਾਂਧੀ ਬੁੱਧਵਾਰ ਦੁਪਹਿਰ ਨੂੰ ਇੰਦਰਾ ਗਾਂਧੀ ਇੰਡੋਰ ਸਟੇਡੀਅਮ ‘ਚ ਪਾਰਟੀ ਦੇ ਓਬੀਸੀ ਵਿਭਾਗ ਦੇ ਕੌਮੀ ਸਮਾਗਮ ਨੂੰ ਸੰਬੋਧਨ ਕਰਨ ਜਾ ਰਹੇ ਸੀ। ਜਦੋਂ ਉਹ ਹਿਮਾਂਯੂ ਰੋਡ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇੱਕ ਪੱਤਰਕਾਰ ਨੂੰ ਸੜਕ ‘ਤੇ ਜ਼ਖ਼ਮੀ ਪਾਇਆ।
ਰਾਹੁਲ ਨੇ ਜ਼ਖ਼ਮੀ ਦੀ ਮਦਦ ਲਈ ਉਸ ਨੂੰ ਆਪਣੀ ਗੱਡੀ ‘ਚ ਪਹਿਲਾਂ ਏਮਜ਼ ਹਸਪਤਾਲ ਪਹੁੰਚਾਇਆ। ਪੱਤਰਕਾਰ ਦਾ ਨਾਂ ਰਾਜੇਂਦਰ ਵਿਆਸ ਹੈ ਜਿਸ ਦੀ ਸਕੂਟੀ ਫਿਸਲ ਜਾਣ ਕਾਰਨ ਉਹ ਜ਼ਖ਼ਮੀ ਹੋਇਆ ਸੀ।
ਰਾਹੁਲ ਦਾ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।