ਨਵੀਂ ਦਿੱਲੀ: ਦਿੱਲੀ ਦੇ ਸੰਗਮ ਵਿਹਾਰ ਇਲਾਕੇ '20 ਦਸੰਬਰ ਦੀ ਰਾਤ ਨੂੰ ਇੱਕ ਹੈਰਾਨ ਕਰਨ ਵਾਲਾ ਸੀਸੀਟੀਵੀ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੜਕਿਆਂ ਨੇ ਪਹਿਲਾਂ ਦੋਵਾਂ ਲੜਕਿਆਂ ਨੂੰ ਪੱਥਰਾਂ ਨਾਲ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਉਨ੍ਹਾਂ ਨੂੰ ਚੁੱਕ ਕੇ ਨਾਲੇ ਵਿੱਚ ਸੁੱਟ ਕੇ ਭੱਜ ਗਏ।


ਦਰਅਸਲ, ਜਾਂਚ ਦੌਰਾਨ ਪਤਾ ਲੱਗਾ ਕਿ ਪੰਕਜ ਅਤੇ ਜਤਿਨ ਨਾਂਅ ਦੇ ਦੋ ਦੋਸਤ ਦੁਪਹਿਰ 2 ਵਜੇ ਜਨਮ ਦਿਨ ਦੀ ਪਾਰਟੀ ਤੋਂ ਵਾਪਸ ਆ ਰਹੇ ਸੀ ਤਾਂ ਕੁਝ ਲੜਕਿਆਂ ਨੇ ਉਨ੍ਹਾਂ ਨੂੰ ਇੱਕ ਗਲੀ ਵਿੱਚ ਰੋਕ ਲਿਆ ਅਤੇ ਉਨ੍ਹਾਂ ਨੂੰ ਆਪਣਾ ਕੀਮਤੀ ਸਮਾਨ ਸੌਂਪਣ ਲਈ ਕਿਹਾ। ਜਦੋਂ ਪੀੜਤਾਂ ਨੇ ਪੈਸੇ ਦੇਣ ਦਾ ਕਾਰਨ ਪੁੱਛਿਆ ਤਾਂ ‘ਲੁਟੇਰਿਆਂ’ ਨੇ ਦੋਵਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸੜਕ 'ਤੇ ਸੁੱਟ ਕੇ ਪੱਥਰਾਂ ਨਾਲ ਕੁੱਟਮਾਰ ਕਰਕੇ ਨਾਲੇ 'ਚ ਸੁੱਟ ਕੇ 3 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ |


ਪੁਲਸ ਨੇ ਇੱਕ ਦੋਸ਼ੀ ਰਮਜ਼ਾਨ ਨੂੰ ਗ੍ਰਿਫਤਾਰ ਕਰ ਲਿਆ ਹੈ, ਜੋ ਕਿ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ, ਬਾਕੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 394,34 ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ 'ਚ ਜ਼ਖਮੀ ਜਤਿਨ ਦੀ ਇਲਾਜ ਦੌਰਾਨ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਜ਼ਖਮੀ ਹੈ। ਮਾਮਲੇ 'ਚ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ।



ਇਹ ਵੀ ਪੜ੍ਹੋ: Covid-19 ਦੌਰਾਨ ਅਮਰੀਕਾ ਦੇ H-1B, L-1 ਵੀਜ਼ਾ ਨਿਯਮਾਂ 'ਚ ਵੱਡਾ ਬਦਲਾਅ, ਜਾਣੋ ਕੀ ਮਿਲੀ ਰਾਹਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904