H-1B, L-1 Visas: ਕੋਰੋਨਾ ਦੇ ਨਵੇਂ ਵੇਰੀਐਂਟ Omicron ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ, ਅਮਰੀਕਾ ਨੇ ਵੀਰਵਾਰ ਨੂੰ ਵਰਕਿੰਗ ਵੀਜ਼ਾ H-1B, L-1 ਤੇ O-1 ਨੂੰ ਨਿੱਜੀ ਇੰਟਰਵਿਊ ਤੋਂ ਛੋਟ ਦਿੱਤੀ ਹੈ। ਦਰਅਸਲ, ਵਿਦੇਸ਼ ਵਿਭਾਗ ਨੇ ਇੱਕ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਰਕਾਰ ਨੇ ਵੀਜ਼ਾ ਧਾਰਕਾਂ ਨੂੰ ਉਨ੍ਹਾਂ ਦੇ ਵੀਜ਼ਾ ਰੀਨਿਊ ਕਰਨ ਤੋਂ ਪਹਿਲਾਂ ਇੰਟਰਵਿਊ ਤੋਂ ਛੋਟ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਹੁਣ ਦੁਨੀਆ ਭਰ ਤੋਂ ਅਪਲਾਈ ਕਰਨ ਵਾਲੇ ਲੋਕਾਂ ਨੂੰ ਰਾਹਤ ਮਿਲੇਗੀ।


ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਕਿ, "ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੌਂਸਲਰ ਅਫਸਰਾਂ ਨੂੰ 31 ਦਸੰਬਰ, 2022 ਤੱਕ ਨਿਮਨਲਿਖਤ ਸ਼੍ਰੇਣੀਆਂ ਵਿੱਚ ਕੁਝ ਵਿਅਕਤੀਗਤ ਪਟੀਸ਼ਨ-ਅਧਾਰਿਤ ਗੈਰ-ਪ੍ਰਵਾਸੀ ਵਰਕ ਵੀਜ਼ਿਆਂ ਲਈ ਅਸਥਾਈ ਤੌਰ 'ਤੇ ਮਨਜ਼ੂਰੀ ਦਿੱਤੀ ਗਈ ਹੈ, ਉਹ ਨਿੱਜੀ ਇੰਟਰਵਿਊ ਤੋਂ ਰਾਹਤ ਦੇਣਗੇ। ਇਨ੍ਹਾਂ ਵਿੱਚ H-1B ਵੀਜ਼ਾ, H-3 ਵੀਜ਼ਾ, L ਵੀਜ਼ਾ, O ਵੀਜ਼ਾ ਸ਼ਾਮਲ ਹਨ।


ਬਿਆਨ 'ਚ ਕਿਹਾ ਗਿਆ ਹੈ, 'ਕੋਵਿਡ-19 ਮਹਾਮਾਰੀ ਕਾਰਨ ਵਿਭਾਗ ਦੀ ਵੀਜ਼ਾ ਪ੍ਰੋਸੈਸਿੰਗ ਸਮਰੱਥਾ 'ਚ ਕਮੀ ਆਈ ਹੈ। ਜਿਵੇਂ ਹੀ ਗਲੋਬਲ ਯਾਤਰਾ ਮੁੜ ਸ਼ੁਰੂ ਹੋ ਰਹੀ ਹੈ, ਇਸ ਲਈ ਅਸੀਂ ਇਹ ਅਸਥਾਈ ਕਦਮ ਚੁੱਕ ਰਹੇ ਹਾਂ। ਤਾਂ ਜੋ ਵੀਜ਼ਾ ਲਈ ਉਡੀਕ ਸਮੇਂ ਨੂੰ ਸੁਰੱਖਿਅਤ ਤੇ ਪ੍ਰਭਾਵੀ ਤਰੀਕੇ ਨਾਲ ਘਟਾਇਆ ਜਾ ਸਕੇ। ਇਸ ਸਮੇਂ ਦੌਰਾਨ ਅਸੀਂ ਰਾਸ਼ਟਰੀ ਸੁਰੱਖਿਆ ਨੂੰ ਆਪਣੀ ਪਹਿਲ ਦੇ ਤੌਰ 'ਤੇ ਰੱਖਾਂਗੇ।"


ਕਿਨ੍ਹਾਂ 'ਚ ਦਿੱਤੀ ਗਈ ਛੋਟ?


ਕੌਂਸਲਰ ਅਫਸਰਾਂ ਨੂੰ ਹੁਣ ਲਗਪਗ ਇੱਕ ਦਰਜਨ ਵੀਜ਼ਾ ਸ਼੍ਰੇਣੀਆਂ ਲਈ ਨਿੱਜੀ ਇੰਟਰਵਿਊ ਤੋਂ ਅਸਥਾਈ ਤੌਰ 'ਤੇ ਛੋਟ ਦਿੱਤੀ ਗਈ ਹੈ। ਇਸ ਵਿੱਚ ਗੈਰ-ਇਮੀਗ੍ਰੇਸ਼ਨ ਵੀਜ਼ਾ (H-1B ਵੀਜ਼ਾ), ਵਿਦਿਆਰਥੀਆਂ ਲਈ ਵੀਜ਼ਾ, ਅਸਥਾਈ ਖੇਤੀਬਾੜੀ ਅਤੇ ਗੈਰ-ਖੇਤੀ ਕਾਮੇ, ਵਿਦਿਆਰਥੀ ਐਕਸਚੇਂਜ ਪ੍ਰੋਗਰਾਮ, ਅਥਲੀਟ, ਕਲਾਕਾਰ ਤੇ ਮਨੋਰੰਜਨ ਵਰਗੀਆਂ ਸ਼੍ਰੇਣੀਆਂ ਨਾਲ ਸਬੰਧਤ ਵੀਜ਼ੇ ਸ਼ਾਮਲ ਹਨ।


ਮਾਰਚ 2020 ਵਿੱਚ ਯੂਐਸ ਸਟੇਟ ਡਿਪਾਰਟਮੈਂਟ ਨੇ ਕੋਰੋਨਵਾਇਰਸ ਦੇ ਪ੍ਰਕੋਪ ਦੇ ਕਾਰਨ ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਸਾਰੀਆਂ ਨਿਯਮਤ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ। ਹਾਲਾਂਕਿ ਸੇਵਾਵਾਂ ਨੂੰ ਸੀਮਤ ਸਮਰੱਥਾ ਅਤੇ ਪਹਿਲ ਦੇ ਆਧਾਰ 'ਤੇ ਬਹਾਲ ਕੀਤਾ ਗਿਆ, ਪਰ ਲੋਕਾਂ ਨੂੰ ਕੁਝ ਵੀਜ਼ਾ ਮੁਲਾਕਾਤਾਂ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪਿਆ।


ਭਾਰਤੀਆਂ ਲਈ ਇਹ ਚੰਗੀ ਖ਼ਬਰ ਕਿਉਂ ਹੈ?


ਇਸ ਦੌਰਾਨ ਸਭ ਤੋਂ ਚਰਚਿਤ H-1B ਵੀਜ਼ਾ ਨੂੰ ਇੰਟਰਵਿਊ 'ਚ ਛੋਟ ਦਿੱਤੀ ਗਈ ਹੈ। ਇਹ ਗੈਰ-ਇਮੀਗ੍ਰੇਸ਼ਨ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਦੇਣ ਦੀ ਇਜਾਜ਼ਤ ਦਿੰਦਾ ਹੈ। ਇਨ੍ਹਾਂ ਟੈਕਨਾਲੋਜੀ ਕਾਰਨ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਲੋਕਾਂ ਨੂੰ ਨੌਕਰੀ 'ਤੇ ਰੱਖਦੀਆਂ ਹਨ। ਐਚ-1ਬੀ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ ਵਿੱਚ ਸਭ ਤੋਂ ਵੱਧ ਮੰਗਿਆ ਜਾਂਦਾ ਹੈ। ਇਸ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ।



ਇਹ ਵੀ ਪੜ੍ਹੋ: Blast in Ludhiana: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਦਹਿਸ਼ਤ ਦਾ ਮਾਹੌਲ, ਖੁਫੀਆ ਏਜੰਸੀਆਂ ਨੇ ਦਿੱਤੀ ਚੇਤਾਵਨੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904