ਨਵੀਂ ਦਿੱਲੀ : ਨਾਗਪੁਰ ਦੇ ਅਜੈ ਨਗਰ ਵਿੱਚ ਰਹਿਣ ਵਾਲੀ ਅਦ੍ਵਿਕਾ ਉਰਫ਼ ਪੀਹੂ ਕਿਸੇ ਅੱਠਵੇਂ ਅਜੂਬੇ ਤੋਂ ਘੱਟ ਨਹੀਂ ਹੈ। ਡੇਢ ਸਾਲ ਦੀ ਪੀਹੂ 26 ਦੇਸ਼ਾਂ ਦੀ ਕਰੰਸੀ ਬਾਰੇ ਜਾਣਦੀ ਹੈ। ਇਸ ਉਮਰ ਵਿੱਚ ਬੱਚਿਆਂ ਦੇ ਦੰਦ ਵੀ ਨਹੀਂ ਫੁੱਟਦੇ ਪਰ ਇਹ ਬੱਚੀ ਜਾਨਵਰਾਂ ਦੇ ਅੰਗਰੇਜ਼ੀ ਸਪੈਲਿੰਗ ਦਾ ਮਰਾਠੀ ਅਨੁਵਾਦ ਵੀ ਮਿੰਟਾਂ ਵਿੱਚ ਹੀ ਕਰ ਦਿੰਦੀ ਹੈ।

ਆਪਣੀ ਇਸ ਧੀ ਦੇ ਟੇਲੈਂਟ ਨੂੰ ਵੇਖ ਕੇ ਉਸ ਦੇ ਮਾਤਾ-ਪਿਤਾ ਵੀ ਹੈਰਾਨ ਹਨ। ਬੱਚੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਛੇ ਮਹੀਨੇ ਦੀ ਉਮਰ ਤੋਂ ਹੀ ਘਰ ਵਿੱਚ ਬੋਲੇ ਜਾਣ ਵਾਲੇ ਸ਼ਬਦਾਂ ਨੂੰ ਠੀਕ ਢੰਗ ਨਾਲ ਬੋਲਣ ਲੱਗ ਗਈ ਸੀ। ਅਦ੍ਵਿਕਾ 10 ਸਾਲ ਦੀ ਉਮਰ ਵਿੱਚ ਸਰੀਰ ਦੇ ਮੁਸ਼ਕਲ ਤੋਂ ਮੁਸ਼ਕਲ ਅੰਗਾਂ ਦੇ ਨਾਮ ਵੀ ਆਸਾਨੀ ਨਾਲ ਬੋਲਣ ਲੱਗ ਪਈ ਸੀ। ਮਾਂ ਨੇ ਧੀ ਦੇ ਹੁਨਰ ਨੂੰ ਪਹਿਚਾਣਦੇ ਹੋਏ ਉਸ ਨੂੰ ਬਹੁਤ ਕੁੱਝ ਸਿਖਾ ਦਿੱਤਾ।

ਅਦ੍ਵਿਕਾ ਨੂੰ ਪੇਨ ਅਤੇ ਕਾਪੀ ਦੇ ਨਾਲ ਖੇਡਣਾ ਪਸੰਦ ਹੈ। ਇੱਕ ਅੰਗਰੇਜ਼ੀ ਅਖ਼ਬਾਰ ਵੱਲੋਂ ਲਏ ਗਏ ਟੈੱਸਟ ਨੂੰ ਵੀ ਬੱਚੀ ਨੇ ਆਸਾਨੀ ਨਾਲ ਹੱਲ ਕਰ ਲਿਆ। ਟੈੱਸਟ ਵਿੱਚ ਅਦ੍ਵਿਕਾ ਨੇ 2 ਘੰਟੇ ਵਿੱਚ 100 ਸਵਾਲਾਂ ਨੂੰ ਹੱਲ ਕਰ ਦਿੱਤਾ ਸੀ।