ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਦੇ ਰਾਫੇਲ ਜਹਾਜ਼ ਨਾਲ ਸਬੰਧਤ ਬਿਆਨ ਨੂੰ ਲੈ ਕੇ ਇਲਜ਼ਾਮ ਲਾਇਆ ਕਿ ਮੋਦੀ ਦੀ ਵਜ੍ਹਾ ਕਰਕੇ ਰਾਫਾਲ ਲੜਾਕੂ ਜਹਾਜ਼ ਮਿਲਣ ਵਿੱਚ ਦੇਰੀ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਵਿੰਗ ਕਮਾਂਡਰ ਵਰਗੇ ਬਹਾਦੁਰ ਪਾਇਲਟਾਂ ਨੂੰ ਪੁਰਾਣੇ ਜਹਾਜ਼ ਉਡਾ ਕੇ ਆਪਣੀ ਜਾਨ ਜੋਖਿਮ ਵਿੱਚ ਪਾਉਣੀ ਪੈ ਰਹੀ ਹੈ।

ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹੈ ਕਿ ਕੀ ਪ੍ਰਧਾਨ ਮੰਤਰੀ ਨੂੰ ਸ਼ਰਮ ਨਹੀਂ ਹੈ। ਉਨ੍ਹਾਂ 30 ਹਜ਼ਾਰ ਕਰੋੜ ਰੁਪਏ ਚੋਰੀ ਕਰਕੇ ਅਨਿਲ ਅੰਬਾਨੀ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਰਾਫਾਲ ਜਹਾਜ਼ਾਂ ਦੇ ਆਉਣ ਵਿੱਚ ਦੇਰੀ ਲਈ ਸਿਰਫ ਮੋਦੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜੇ ਰਾਫਾਲ ਹੁੰਦਾ ਤਾਂ ਨਤੀਜੇ ਕੁਝ ਹੋਰ ਹੁੰਦੇ।



ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਕਿਸੇ ਦੀ ਭਾਰਤ ਦੇ ਖਿਲਾਫ ਉਂਗਲ ਚੁੱਕਣ ਦੀ ਹਿੰਮਤ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਹੁਣ ਨਵੀਆਂ ਨੀਤੀਆਂ ਤੇ ਪਰੰਪਰਾਵਾਂ ਲਿਆਂਦੀਆਂ ਜਾ ਰਹੀਆਂ ਹਨ।