ਨਵੀਂ ਦਿੱਲੀ: 18 ਨਵੰਬਰ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਵ੍ਹੱਟਸਐਪ ਜਾਸੂਸੀ ਮੁੱਦੇ ਨੂੰ ਲੈ ਕੇ ਚਰਚਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਹੁਣ ਵਿਰੋਧੀ ਧਿਰਾਂ ਰਾਸ਼ਟਰਪਤੀ ਕੋਲ ਵੀ ਜਾਣ ਦੀ ਤਿਆਰੀ ਕਰ ਰਹੀਆਂ ਹਨ। ਇਸ ਦੇ ਨਾਲ ਹੀ ਵਿਰੋਧੀ ਧਿਰ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਕਰਵਾਉਣ ਦੀ ਮੰਗ ਕਰੇਗੀ।
ਵਿਰੋਧੀ ਦਲ ਦਾ ਕਹਿਣਾ ਹੈ ਕਿ ਇਜਲਾਸ ਦੌਰਾਨ ਮੁੱਦੇ ਨੂੰ ਸੰਸਦ ‘ਚ ਵੀ ਚੁੱਕਿਆ ਜਾਵੇਗਾ। ਸੋਮਵਾਰ ਨੂੰ ਕਾਂਗਰਸ ਵੱਲੋਂ ਕੀਤੀ ਵਿਰੋਧੀ ਨੇਤਾਵਾਂ ਨਾਲ ਬੈਠਕ ‘ਚ ਇਸ ਨੂੰ ਲੈ ਕੇ ਨੋਟਿਸ ‘ਤੇ ਦਸਤਖ਼ਤ ਵੀ ਕੀਤੇ ਗਏ, ਜੋ ਹੁਣ ਰਾਸ਼ਟਰਪਤੀ ਨੂੰ ਸੌਂਪਿਆ ਜਾਵੇਗਾ। ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਬੈਠਕ ‘ਚ ਦੱਸਿਆ ਕਿ ਜਲਦੀ ਹੀ ਰਾਸ਼ਟਰਪਤੀ ਤੋਂ ਮਿਲਣ ਦਾ ਸਮਾਂ ਲਿਆ ਜਾਵੇਗਾ।
ਦੱਸ ਦਈਏ ਕਿ ਵ੍ਹੱਟਸਐਪ ਜਾਸੂਸੀ ਮਾਮਲੇ ਨੂੰ ਲੈ ਕੇ ਸਾਰੀਆਂ ਵਿਰੋਧੀ ਧਿਰਾਂ ਇਕੱਠੇ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਕਾਂਗਰਸ ਕੇਂਦਰ ਸਰਕਾਰ ‘ਤੇ ਵਿਰੋਧੀ ਨੇਤਾਵਾਂ, ਪੱਤਰਕਾਰਾਂ ਤੇ ਮੱਨੁਖੀ ਅਧਿਕਾਰ ਵਰਕਰਾਂ ਦੀ ਜਾਸੂਸੀ ਦਾ ਇਲਜ਼ਾਮ ਲਾ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਇਸ ਲਈ ਇਜ਼ਰਾਈਲੀ ਸਪਾਈਵੇਅਰ ਪੈਗਾਸਸ ਦਾ ਇਸਤੇਮਾਲ ਕੀਤਾ ਗਿਆ।
ਸਰਦ ਰੁੱਤ ਇਜਲਾਸ ‘ਚ ਗੂੰਜੇਗਾ ਵ੍ਹੱਟਸਐਪ ਜਾਸੂਸੀ ਮੁੱਦਾ, ਉੱਠੇਗੀ ਰਾਸ਼ਟਰਪਤੀ ਦੇ ਦਖਲ ਦੀ ਮੰਗ
ਏਬੀਪੀ ਸਾਂਝਾ
Updated at:
05 Nov 2019 11:48 AM (IST)
18 ਨਵੰਬਰ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਵ੍ਹੱਟਸਐਪ ਜਾਸੂਸੀ ਮੁੱਦੇ ਨੂੰ ਲੈ ਕੇ ਚਰਚਾ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਲਈ ਹੁਣ ਵਿਰੋਧੀ ਧਿਰਾਂ ਰਾਸ਼ਟਰਪਤੀ ਕੋਲ ਵੀ ਜਾਣ ਦੀ ਤਿਆਰੀ ਕਰ ਰਹੀਆਂ ਹਨ।
- - - - - - - - - Advertisement - - - - - - - - -