Pahalgam Terror Attack: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਮੰਗਲਵਾਰ (22 ਅਪ੍ਰੈਲ, 2025) ਨੂੰ ਹੋਏ ਅੱਤਵਾਦੀ ਹਮਲੇ ਵਿੱਚ ਨੇਵੀ ਲੈਫਟੀਨੈਂਟ ਵਿਨੈ ਨਰਵਾਲ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਲਾਸ਼ ਬੁੱਧਵਾਰ ਨੂੰ ਦਿੱਲੀ ਲਿਆਂਦੀ ਗਈ। ਨੇਵੀ ਅਧਿਕਾਰੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਵਿਨੈ ਨਰਵਾਲ ਦੀ ਪਤਨੀ ਦਾ ਰੋ-ਰੋ ਕੇ ਬੂਰਾ ਹਾਲ ਸੀ। ਉਨ੍ਹਾਂ ਨੇ ਸਰੀਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ: "ਸਾਨੂੰ ਤੁਹਾਡੇ 'ਤੇ ਮਾਣ ਹੈ।"
ਦੋਵਾਂ ਦਾ ਵਿਆਹ 16 ਅਪ੍ਰੈਲ ਨੂੰ ਹੋਇਆ। ਵਿਨੈ ਨਰਵਾਲ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਪਰਿਵਾਰ ਕਰਨਾਲ ਦੇ ਸੈਕਟਰ-7 ਵਿੱਚ ਰਹਿੰਦਾ ਹੈ। ਉਹ ਸਿਰਫ਼ 26 ਸਾਲਾਂ ਦੇ ਸਨ।
ਵਿਨੈ ਨਰਵਾਲ 2 ਸਾਲ ਪਹਿਲਾਂ ਨੇਵੀ ਵਿੱਚ ਹੋਏ ਸਨ ਸ਼ਾਮਲ ਵਿਨੇ ਨਰਵਾਲ ਦਾ ਵਿਆਹ ਸਿਰਫ਼ 8 ਦਿਨ ਪਹਿਲਾਂ ਹੀ ਹੋਇਆ ਸੀ ਅਤੇ ਪਰਿਵਾਰ ਨੇ ਸਿਰਫ਼ ਦੋ ਦਿਨ ਪਹਿਲਾਂ ਹੀ ਇੱਕ ਰਿਸੈਪਸ਼ਨ ਪਾਰਟੀ ਕੀਤੀ ਸੀ। ਪਹਿਲਗਾਮ ਦੀ ਬਾਰਸਨ ਵੈਲੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਸਭ ਤੋਂ ਵੱਧ ਵਾਇਰਲ ਤਸਵੀਰ ਵਿਨੇ ਨਰਵਾਲ ਅਤੇ ਉਨ੍ਹਾਂ ਦੀ ਪਤਨੀ ਹਿਮਾਨੀ ਦੀਆਂ ਹਨ। ਜਾਣਕਾਰੀ ਅਨੁਸਾਰ ਵਿਨੈ ਨਰਵਾਲ ਸਿਰਫ਼ 2 ਸਾਲ ਪਹਿਲਾਂ ਹੀ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਏ ਸੀ। 21 ਅਪ੍ਰੈਲ ਨੂੰ ਉਹ ਆਪਣੇ ਹਨੀਮੂਨ ਲਈ ਕਸ਼ਮੀਰ ਗਏ ਸਨ। ਵਿਨੈ ਨਰਵਾਲ ਇਸ ਸਮੇਂ ਕੋਚੀ ਵਿੱਚ ਤਾਇਨਾਤ ਸਨ। ਅੱਤਵਾਦੀਆਂ ਨੇ ਵਿਨੈ ਨਰਵਾਲ ਦੀ ਛਾਤੀ, ਗਰਦਨ ਅਤੇ ਬਾਂਹ ਦੇ ਨੇੜੇ ਗੋਲੀ ਮਾਰੀ, ਜਿਸ ਕਰਕੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਅੱਤਵਾਦੀ ਹਮਲੇ ਤੋਂ ਬਾਅਦ ਹਿਮਾਨੀ ਦਾ ਵੀਡੀਓ ਆਇਆ ਸਾਹਮਣੇ
ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 28 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋਏ ਹਨ। ਅੱਜ ਯਾਨੀ ਬੁੱਧਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਅੱਤਵਾਦੀ ਹਮਲੇ ਤੋਂ ਬਾਅਦ ਹਿਮਾਨੀ ਦਾ ਵੀਡੀਓ ਸਭ ਤੋਂ ਪਹਿਲਾਂ ਸਾਹਮਣੇ ਆਇਆ ਸੀ। ਜਿਸ ਵਿੱਚ ਉਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਦੋਂ ਇੱਕ ਬੰਦੂਕਧਾਰੀ ਆਇਆ, ਉਦੋਂ ਮੈਂ ਭੇਲਪੁਰੀ ਖਾ ਰਹੀ ਸੀ। ਉਨ੍ਹਾਂ ਨੇ ਮੇਰੇ ਪਤੀ ਦਾ ਨਾਮ ਪੁੱਛਿਆ ਅਤੇ ਫਿਰ ਉਨ੍ਹਾਂ ਨੇ ਗੋਲੀ ਮਾਰ ਦਿੱਤੀ।
ਅੱਤਵਾਦੀ ਹਮਲੇ ਤੋਂ ਬਾਅਦ ਬੈਸਰਨ ਘਾਟੀ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਫੌਜ ਘਾਟੀ ਵਿੱਚ ਅੱਤਵਾਦੀਆਂ ਨੂੰ ਫੜਨ ਲਈ ਲਗਾਤਾਰ ਤਲਾਸ਼ੀ ਮੁਹਿੰਮ ਚਲਾ ਰਹੀ ਹੈ।