ਇਸਲਾਮਾਬਾਦ: ਲੱਦਾਖ ਵਿੱਚ ਭਾਰਤ ਤੇ ਚੀਨ ਵਿਚਾਲੇ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਪਾਕਿਸਤਾਨ ਨੇ ਗਿਲਗਿਤ-ਬਾਲਟਿਸਤਾਨ ਵਿੱਚ ਕੰਟਰੋਲ ਰੇਖਾ (LOC) ਨੇੜੇ ਦੋ ਫੌਜੀ ਡਿਵੀਜ਼ਨਾਂ ਤਾਇਨਾਤ ਕੀਤੀਆਂ ਹਨ। ਪਾਕਿਸਤਾਨੀ ਸੈਨਾ ਦੇ ਕੰਟਰੋਲ ਰੇਖਾ ਨੇੜੇ ਕਰੀਬ 20,000 ਫੌਜੀਆਂ ਦੀ ਤਾਇਨਾਤੀ ਭਾਰਤ ਤੇ ਦਬਾਅ ਪਾਉਣ ਦੀ ਕੋਸ਼ਿਸ਼ ਵਜੋਂ ਵੇਖੀ ਜਾਂਦੀ ਹੈ। ਖਦਸ਼ਾ ਹੈ ਕਿ ਪਾਕਿਸਤਾਨ ਚੀਨ ਦੇ ਇਸ਼ਾਰੇ 'ਤੇ ਅਜਿਹੀਆਂ ਗਤੀਵਿਧੀਆਂ ਕਰ ਰਿਹਾ ਹੈ।


ਮੀਡੀਆ ਰਿਪੋਰਟਸ ਮੁਤਾਬਕ ਚੀਨੀ ਅਧਿਕਾਰੀ ਜੰਮੂ-ਕਸ਼ਮੀਰ ਵਿੱਚ ਹਿੰਸਾ ਭੜਕਾਉਣ ਲਈ ਕੱਟੜਪੰਥੀ ਸਮੂਹ ਅਲ ਬਦਰ ਨਾਲ ਗੱਲਬਾਤ ਕਰ ਰਹੇ ਹਨ, ਜਿਸ ਤੋਂ ਸਾਫ ਸੰਕੇਤ ਮਿਲਦਾ ਹੈ ਕਿ ਚੀਨ ਤੇ ਪਾਕਿਸਤਾਨ ਸਰਹੱਦ ਤੇ ਮਿਲੇ ਹੋਏ ਹਨ। ਪਾਕਿਸਤਾਨ ਨੇ ਕਸ਼ਮੀਰ ਦੀ ਪੱਛਮੀ ਸਰਹੱਦ ‘ਤੇ ਤਣਾਅ ਵਧਾਉਣ ਲਈ 20 ਹਜ਼ਾਰ ਫੌਜੀਆਂ ਨੂੰ ਤਾਇਨਾਤ ਕੀਤਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਪਾਕਿਸਤਾਨ ਨੇ ਇਸ ਵਾਰ ਤਾਇਨਾਤ ਕੀਤੇ ਫੌਜਾਂ ਦੀ ਗਿਣਤੀ ਬਾਲਾਕੋਟ ਹਵਾਈ ਹਮਲੇ ਦੌਰਾਨ ਤਾਇਨਾਤ ਸੈਨਿਕਾਂ ਨਾਲੋਂ ਵਧੇਰੇ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦਾ ਏਅਰ ਡਿਫੈਂਸ ਰਾਡਾਰ ਵੀ 24 ਘੰਟੇ ਪੂਰੇ ਖੇਤਰ ਦੀ ਨਿਗਰਾਨੀ ਕਰ ਰਿਹਾ ਹੈ। ਪਾਕਿਸਤਾਨ-ਚੀਨ ਸਰਹੱਦ ਦੇ ਨਾਲ ਫੌਜਾਂ ਦੀ ਤਾਇਨਾਤੀ ਤੇ ਅੱਤਵਾਦੀਆਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੂੰ ਦੋ ਫਰੰਟ ਤੇ ਘਾਟੀ ਵਿੱਚ ਅੱਤਵਾਦ ਨਾਲ ਲੜਨ ਪਵੇਗਾ।

ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ