ਪਾਕਿਸਤਾਨ ਦੀ ਗੋਲੀ ਕਾਰਨ 10 ਸਾਲ ਦੇ ਬੱਚੇ ਦੀ ਮੌਤ
ਏਬੀਪੀ ਸਾਂਝਾ | 02 Oct 2017 02:29 PM (IST)
ਪੁਰਾਣੀ ਤਸਵੀਰ
ਜੰਮੂ-ਕਸ਼ਮੀਰ: ਪਾਕਿਸਤਾਨ ਨੇ ਇਕ ਵਾਰ ਫਿਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਵਲੋਂ ਸੋਮਵਾਰ ਸਵੇਰੇ ਕੀਤੀ ਗਈ ਗੋਲਾਬਾਰੀ 'ਚ ਇਕ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਚਾਰ ਜ਼ਖਮੀ ਵੀ ਹਨ। ਪਾਕਿਸਤਾਨ ਨੇ ਇਸ ਸਾਲ ਹੁਣ ਤੱਕ 446 ਵਾਰ ਸੀਜ਼ਫਾਇਰ ਤੋੜਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਸੀਜ਼ਫਾਇਰ ਤੋੜਿਆ। ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਵਿਚ ਸਵੇਰੇ 7:30 ਵਜੇ ਸ਼ੁਰੂ ਹੋਈ ਸੀ। ਇਹ ਗੋਲੀਬਾਰੀ ਪੁੰਛ ਦੇ ਕੇਰਨੀ ਅਤੇ ਮਾਲਤੀ ਸੈਕਟਰ ਦੇ ਰਿਹਾਇਸ਼ੀ ਇਲਾਕੇ 'ਚ ਕੀਤੀ ਗਈ। ਪਾਕਿਸਤਾਨ ਵਲੋਂ ਕੀਤੀ ਫਾਇਰਿੰਗ ਵਿਚ 10 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ ਹੈ। ਪਾਕਿਸਤਾਨ ਦੀ ਇਸ ਨਾਪਾਕ ਹਰਕਤ 'ਚ ਚਾਰ ਵਿਅਕਤੀ ਜ਼ਖਮੀ ਵੀ ਹੋਏ ਹਨ। ਦੂਜੇ ਪਾਸੇ ਉੱਤਰੀ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ਵਿੱਚ ਭਾਰਤੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫੌਜ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।