ਨਵੀਂ ਦਿੱਲੀ: ਗਲੋਬਲ ਮੰਚ ‘ਤੇ ਲਗਾਤਾਰ ਅਸਫਲ ਹੋਣ ਤੋਂ ਬਾਅਦ ਵੀ ਪਾਸਿਕਤਾਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਿੱਥੇ ਵੀ ਮੌਕਾ ਮਿਲਦਾ ਹੈ, ਪਾਕਿਸਤਾਨ, ਜੰਮੂ-ਕਸ਼ਮੀਰ ਉਠਾਉਂਦਾ ਹੈ। ਇਸ ਮੁੱਦੇ ‘ਤੇ ਹੀ ਪਾਕਿਸਤਾਨ ਨੂੰ ਭਾਰਤ ਨੇ ਇੱਕ ਵਾਰ ਫੇਰ ਕੋਰਾ ਜਵਾਬ ਦਿੱਤਾ ਹੈ। ਭਾਰਤ ਨੇ ਕਿਹਾ ਕਿ ਨਕਦੀ ਦੀ ਤੰਗੀ ਨਾਲ ਲੜ ਰਹੇ ਇਸ ਦੇਸ਼ ਦੇ ਡੀਐਨਏ ‘ਚ ਹੀ ਅੱਤਵਾਦ ਹੈ।


ਭਾਰਤ ਨੇ ਇਹ ਸਭ ਗੱਲਾਂ ਪੈਰਿਸ ‘ਚ ਹੋਈ ਯੂਨੈਸਕੋ ਦੀ ਜਨਰਲ ਕਾਨਫਰੰਸ ‘ਚ ਕਹੀਆਂ। ਯੂਨੈਸਕੋ ਦੀ ਬੈਠਕ ‘ਚ ਭਾਰਤੀ ਵਫਦ ਦੀ ਅਗਵਾਈ ਕਰ ਰਹੀ ਅਨੰਨਿਆ ਅਗਰਵਾਲ ਨੇ ਕਿਹਾ, “ਪਾਕਿਸਤਾਨ ਦੀ ਆਰਥਿਕਤਾ ਇਸ ਦੇ ਅਜਿਹੇ ਵਿਵਹਾਰ ਕਾਰਨ ਕਮਜ਼ੋਰ ਹੈ। ਇੱਕ ਕੱਟੜਪੰਥੀ ਸਮਾਜ ਤੇ ਅੱਤਵਾਦ ਦੀ ਡੂੰਘੀਆਂ ਜੜ੍ਹਾਂ ਕਰਕੇ ਦੇਸ਼ 'ਚ ਗਿਰਾਵਟ ਆਈ ਹੈ।" ਉਨ੍ਹਾਂ ਕਿਹਾ ਕਿ “ਅਸੀਂ ਪਾਕਿਸਤਾਨ ਦੇ ਯੂਨੈਸਕੋ 'ਚ ਭਾਰਤ ਖਿਲਾਫ ਜ਼ਹਿਰ ਉਗਲਣ ਤੇ ਇਸ ਦੇ ਰਾਜਨੀਤੀਕਰਨ ਦੀ ਦੁਰਵਰਤੋਂ ਕਰਨ ਦੀ ਨਿੰਦਾ ਕਰਦੇ ਹਾਂ”।

ਅਨੰਨਿਆ ਅਗਰਵਾਲ ਨੇ ਕਿਹਾ, “2018 'ਚ ਨਾਜ਼ੁਕ ਰਾਜ ਇੰਡੈਕਸ 'ਚ ਪਾਕਿਸਤਾਨ 14ਵੇਂ ਨੰਬਰ 'ਤੇ ਸੀ। ਪਾਕਿਸਤਾਨ ਇੱਕ ਅਜਿਹਾ ਦੇਸ਼ ਹੈ ਜਿਸ ਦੇ ਨੇਤਾ ਸੰਯੁਕਤ ਰਾਸ਼ਟਰ ਦੇ ਪਲੇਟਫਾਰਮ ਦੀ ਵਰਤੋਂ ਖੁੱਲ੍ਹ ਕੇ ਪ੍ਰਮਾਣੂ ਯੁੱਧ ਦਾ ਪ੍ਰਚਾਰ ਕਰਨ ਤੇ ਹੋਰਨਾਂ ਦੇਸ਼ਾਂ ਦੇ ਵਿਰੁੱਧ ਹਥਿਆਰ ਰੱਖਣ ਲਈ ਕਰਦੇ ਹਨ"।

ਅਗਰਵਾਲ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀਆਂ ਵਿੱਚੋਂ ਇੱਕ ਜਨਰਲ ਪਰਵੇਜ਼ ਮੁਸ਼ੱਰਫ਼ ਦੇ ਤਾਜ਼ਾ ਬਿਆਨ ਦਾ ਵੀ ਜ਼ਿਕਰ ਕੀਤਾ ਕਿ ਜਿਸ 'ਚ ਉਸ ਨੇ ਓਸਾਮਾ ਬਿਨ ਲਾਦੇਨ ਤੇ ਹੱਕਾਨੀ ਨੈੱਟਵਰਕ ਵਰਗੇ ਅੱਤਵਾਦੀਆਂ ਨੂੰ ਪਾਕਿਸਤਾਨ ਦੇ ਹੀਰੋ ਕਿਹਾ।