ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਸ਼ਿਵਇੰਦਰ ਸਿੰਘ ਨੂੰ ਅਦਾਲਤੀ ਹੱਤਕ ਲਈ ਦੋਸ਼ੀ ਠਹਿਰਾਇਆ ਹੈ। ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਜਾਪਾਨ ਦੀ ਦਵਾਈ ਕੰਪਨੀ ਦਾਇਚੀ ਸੈਂਕਿਓ ਦੀ ਪਟੀਸ਼ਨ 'ਤੇ ਸੁਣਾਇਆ। ਇਹ ਕੇਸ 3,500 ਕਰੋੜ ਰੁਪਏ ਦੇ ਆਰਬਿਟਰੇਸ਼ਨ ਐਵਾਰਡ ਦਾ ਹੈ। ਦਇਚੀ ਦਾ ਕਹਿਣਾ ਹੈ ਕਿ ਮਾਲਵਿੰਦਰ-ਸ਼ਵਿੰਦਰ ਨੇ ਇਹ ਰਕਮ ਅਦਾ ਨਹੀਂ ਕੀਤੀ। ਦਇਚੀ ਨੇ ਇਸ ਸਾਲ ਮਾਰਚ 'ਚ ਸੁਪਰੀਮ ਕੋਰਟ ਵਿੱਚ ਦੋਵਾਂ ਭਰਾਵਾਂ ਖ਼ਿਲਾਫ਼ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਸੀ। ਉਨ੍ਹਾਂ ਕਿਹਾ ਕਿ ਦੋਵੇਂ ਭਰਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਜਾਇਦਾਦ ਛੁਪਾਉਂਦੇ ਰਹੇ ਸਨ।

ਦਾਇਚੀ ਨੇ 2008 'ਚ ਰੈਨਬੈਕਸੀ ਖਰੀਦੀ ਸੀ। ਬਾਅਦ 'ਚ ਮਾਲਵਿੰਦਰ-ਸ਼ਵਿੰਦਰ ਨੇ ਰੈਨਬੈਕਸੀ ਬਾਰੇ ਮਹੱਤਵਪੂਰਨ ਰੈਗੂਲੇਟਰੀ ਖਾਮੀਆਂ ਜਿਹੀ ਜਾਣਕਾਰੀ ਲੁਕਾ ਦਿੱਤੀਆਂ ਸੀ। ਇਸ ਅਪੀਲ ਦੇ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਨੂੰ ਸ਼ਿਕਾਇਤ ਕੀਤੀ। ਟ੍ਰਿਬਿਊਨਲ ਦਾਇਚੀ ਦੇ ਹੱਕ 'ਚ ਫੈਸਲਾ ਦਿੰਦੇ ਹੋਏ ਮਾਲਵਿੰਦਰ-ਸ਼ਵਿੰਦਰ ਨੂੰ ਅਦਾਇਗੀ ਦੇ ਹੁਕਮ ਦਿੱਤੇ। ਸਿੰਘ ਭਰਾਵਾਂ ਨੇ ਇਸ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ 'ਚ ਚੁਣੌਤੀ ਦਿੱਤੀ ਪਰ ਰਾਹਤ ਨਹੀਂ ਮਿਲੀ। ਦਿੱਲੀ ਹਾਈਕੋਰਟ ਨੇ ਜਨਵਰੀ 2018 ਵਿੱਚ ਸਾਲਸੀ ਐਵਾਰਡ ਦਾ ਫੈਸਲਾ ਬਰਕਰਾਰ ਰੱਖਿਆ।

ਮਾਲਵਿੰਦਰ ਤੇ ਸ਼ਿਵਇੰਦਰ ਰੈਲੀਗਰੇਅਰ ਫਿਨਵੈਸਟ (ਆਰਐਫਐਲ) ਕੰਪਨੀ 'ਚ ਹੋਏ 2397 ਘੁਟਾਲੇ ਦੇ ਇਲਜ਼ਾਮ 'ਚ ਜੇਲ੍ਹ ਵਿੱਚ ਹਨ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਨੂੰ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫ਼ਤਾਰ ਕੀਤਾ ਸੀ। ਰਿਲੀਗੇਅਰ ਫਿਨਵੈਸਟ ਮਾਮਲੇ 'ਚ ਈਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਆਰਐਫਐਲ ਰਿਲੀਗੇਅਰ ਐਂਟਰਪ੍ਰਾਈਜਜ਼ ਦੀ ਸਹਾਇਕ ਕੰਪਨੀ ਹੈ। ਮਾਲਵਿੰਦਰ ਤੇ ਸ਼ਿਵਇੰਦਰ ਰਿਲੀਗੇਅਰ ਐਂਟਰਪ੍ਰਾਈਜਜ਼ ਦੇ ਸਾਬਕਾ ਪ੍ਰਮੋਟਰ ਵੀ ਹਨ।