Pakistan News: ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਵਿੱਚ ਕਈ ਹੈਰਾਨ ਕਰਨ ਵਾਲੀਆਂ ਗੱਲਾਂ ਕਹੀਆਂ ਗਈਆਂ ਹਨ। ਇਸ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਵਿੱਚ ਹਿੰਦੂ ਅਤੇ ਈਸਾਈ ਔਰਤਾਂ 'ਤੇ ਕਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਜਬਰੀ ਧਰਮ ਪਰਿਵਰਤਨ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੇਟਸਟੋਨ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਹਿੰਦੂ ਅਤੇ ਈਸਾਈ ਔਰਤਾਂ ਨੂੰ ਵੱਡੀ ਉਮਰ ਦੇ ਜਾਂ ਬਜ਼ੁਰਗ ਮਰਦਾਂ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ।


ਗੇਟਸਟੋਨ ਇੰਸਟੀਚਿਊਟ ਦੀ ਰਿਪੋਰਟ ਮੁਤਾਬਕ ਪੀ.ਡੀ.ਆਈ. ਨਾਂ ਦੇ ਘੱਟ ਗਿਣਤੀ ਸਮੂਹ ਦੇ ਪ੍ਰਧਾਨ ਸ਼ਿਵਾ ਕੱਛੀ ਨੇ ਕਿਹਾ ਕਿ ਪਾਕਿਸਤਾਨ ਵਿੱਚ ਹਿੰਦੂ ਕੁੜੀਆਂ ਨੂੰ ਅਗਵਾ ਕੀਤਾ ਜਾ ਰਿਹਾ ਹੈ। ਅਜਿਹੇ ਹਜ਼ਾਰਾਂ ਕੇਸ ਦਰਜ ਹੋਏ ਹਨ। ਸਾਡੀਆਂ ਧੀਆਂ ਖਤਰੇ ਵਿੱਚ ਹਨ। ਪੁਲਿਸ ਸਿਰਫ ਅਪਰਾਧੀਆਂ ਦੇ ਖਿਲਾਫ ਕੇਸ ਦਰਜ ਕਰਦੀ ਹੈ ਪਰ ਕੋਈ ਕਾਰਵਾਈ ਨਹੀਂ ਕਰਦੀ ਹੈ। ਅਦਾਲਤਾਂ ਵੀ ਹਿੰਦੂਆਂ ਨੂੰ ਇਨਸਾਫ਼ ਨਹੀਂ ਦਿੰਦੀਆਂ।


ਇਹ ਵੀ ਪੜ੍ਹੋ: Cheetah Died: ਕੁਨੋ ਨੈਸ਼ਨਲ ਪਾਰਕ ਵਿੱਚ ਇੱਕ ਹੋਰ ਚੀਤੇ ਦੀ ਮੌਤ, 4 ਮਹੀਨਿਆਂ ਵਿੱਚ 8ਵੇਂ ਚੀਤੇ ਦੀ ਗਈ ਜਾਨ


ਹਿੰਦੂਆਂ ਨੂੰ ਇਨਸਾਫ਼ ਨਹੀਂ ਮਿਲਦਾ


ਜ਼ਿਕਰਯੋਗ ਹੈ ਕਿ ਪਾਕਿਸਤਾਨ ਦਾਰਾਵਰ ਇਤੇਹਾਦ (PDI) ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਇੱਕ ਸੰਸਥਾ ਹੈ, ਜੋ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਆਵਾਜ਼ ਬੁਲੰਦ ਕਰਨ ਲਈ ਕੰਮ ਕਰਦੀ ਹੈ। ਰਿਪੋਰਟਾਂ ਮੁਤਾਬਕ ਇਸ ਸਾਲ 2 ਜੂਨ ਨੂੰ 14 ਸਾਲਾ ਹਿੰਦੂ ਕੁੜੀ ਸੋਹਾਨਾ ਸ਼ਰਮਾ ਕੁਮਾਰੀ ਨੂੰ ਅਗਵਾ ਕਰਕੇ ਮੁਸਲਿਮ ਵਿਅਕਤੀ ਨਾਲ ਵਿਆਹ ਕਰਵਾ ਦਿੱਤਾ ਸੀ।


ਪੀੜਤਾ ਦੇ ਪਿਤਾ ਨੇ ਦੋਸ਼ ਲਗਾਇਆ ਕਿ ਤਿੰਨ ਵਿਅਕਤੀ ਉਨ੍ਹਾਂ ਦੇ ਘਰ 'ਚ ਵੜ ਗਏ ਅਤੇ ਉਨ੍ਹਾਂ ਨੇ ਕੁੜੀ ਨੂੰ ਉਸ ਦੀ ਮਾਂ ਦੇ ਸਾਹਮਣੇ ਬੰਦੂਕ ਦੀ ਨੋਕ 'ਤੇ ਘਰੋਂ ਅਗਵਾ ਕਰ ਲਿਆ। ਪੀੜਤਾ ਦੇ ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਉਨ੍ਹਾਂ ਨੂੰ ਇਨਸਾਫ਼ ਮਿਲਣ ਦੀ ਆਸ ਨਹੀਂ ਹੈ। ਅਦਾਲਤ ਤੋਂ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਅਤੇ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾ ਕੇ ਵਿਆਹ ਕਰ ਦਿੱਤਾ ਗਿਆ।


ਜ਼ਬਰਦਸਤੀ ਕਰਵਾਇਆ ਜਾਂਦਾ ਧਰਮ ਪਰਿਵਰਤਨ


ਰਿਪੋਰਟ ਦੇ ਅਨੁਸਾਰ, ਪਾਕਿਸਤਾਨ ਵਿੱਚ 12 ਤੋਂ 16 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਅਗਵਾ ਕੀਤਾ ਜਾਂਦਾ ਹੈ, 'ਜ਼ਬਰਦਸਤੀ ਇਸਲਾਮ ਕਬੂਲ' ਕੀਤਾ ਜਾਂਦਾ ਹੈ, ਅਤੇ ਫਿਰ ਉਨ੍ਹਾਂ ਦੇ ਅਗਵਾਕਾਰਾਂ ਨਾਲ 'ਜ਼ਬਰਦਸਤੀ ਵਿਆਹ' ਕੀਤਾ ਜਾਂਦਾ ਹੈ, ਜੋ ਆਮ ਤੌਰ 'ਤੇ ਪੀੜਤਾਂ ਨਾਲੋਂ ਦੁੱਗਣੀ ਉਮਰ ਦੇ ਹੁੰਦੇ ਹਨ ਜਾਂ ਪਹਿਲਾਂ ਹੀ ਵਿਆਹੇ ਹੁੰਦੇ ਹਨ। ਹਾਲਾਂਕਿ ਅਦਾਲਤਾਂ 'ਚ ਪੇਸ਼ ਕੀਤੇ ਗਏ ਦਸਤਾਵੇਜ਼ਾਂ 'ਚ ਉਨ੍ਹਾਂ ਨੂੰ ਬੈਚਲਰ ਦਿਖਾਇਆ ਗਿਆ ਹੈ।


ਇਹ ਵੀ ਪੜ੍ਹੋ: Delhi Flood: ਜਾਨਲੇਵਾ ਹੋ ਗਿਆ ਦਿੱਲੀ ਦਾ ਹੜ੍ਹ, ਡੁੱਬਣ ਨਾਲ 3 ਬੱਚਿਆਂ ਦੀ ਮੌਤ, ਵਿਗੜ ਰਹੇ ਨੇ ਹਾਲਾਤ