ਭਾਰਤੀ ਹਾਈ ਕਮਿਸ਼ਨ ਦੇ ਦੋ ਲਾਪਤਾ ਕਰਮਚਾਰੀਆਂ 'ਤੇ ਪਾਕਿਸਤਾਨ ਨੇ ਪੇਸ਼ ਕੀਤੀ ਇਹ ਸਫਾਈ
ਏਬੀਪੀ ਸਾਂਝਾ
Updated at:
15 Jun 2020 09:10 PM (IST)
ਭਾਰਤੀ ਹਾਈ ਕਮਿਸ਼ਨ ਦੇ ਦੋ ਲਾਪਤਾ ਕਰਮਚਾਰੀਆਂ 'ਤੇ ਪਾਕਿਸਤਾਨ ਵੱਲੋਂ ਦੱਸਿਆ ਗਿਆ ਹੈ ਕਿ ਹਾਦਸੇ ਦੇ ਮਾਮਲੇ ਵਿਚ ਦੋਵਾਂ ਕਰਮਚਾਰੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ।
NEXT
PREV
ਨਵੀਂ ਦਿੱਲੀ: ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਦੋ ਕਰਮਚਾਰੀ ਅੱਜ ਸਵੇਰ ਤੋਂ ਲਾਪਤਾ ਹਨ। ਹੁਣ ਪਾਕਿਸਤਾਨ ਨੇ ਕਿਹਾ ਹੈ ਕਿ ਹਾਦਸੇ ਦੇ ਮਾਮਲੇ ਵਿੱਚ ਦੋਵਾਂ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਭਾਰਤ ਨੂੰ ਮਿਲੀ ਜਾਣਕਾਰੀ ਮੁਤਾਬਕ, ਪਾਕਿਸਤਾਨ ਦੀ ਇਹ ਦਲੀਲ ਗਲਤ ਹੈ ਅਤੇ ਪਾਕਿਸਤਾਨ ਝੂਠ ਬੋਲ ਰਿਹਾ ਹੈ।
ਦਰਅਸਲ, ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨ ਦੇ ਦੋ ਕਰਮਚਾਰੀਆਂ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ। ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਕੰਮ ਕਰਨ ਵਾਲੇ ਦੋ ਲਾਪਤਾ ਹੋਏ ਭਾਰਤੀ ਕਰਮਚਾਰੀਆਂ ਦੇ ਮਾਮਲੇ ਦੀ ਸੁਣਵਾਈ ਕੀਤੀ। ਪਾਕਿਸਤਾਨ ਨੇ ਹੁਣ ਇਸ ਦੇਰ ਸ਼ਾਮ ਨੂੰ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ।
ਪਾਕਿਸਤਾਨ ਦਾ ਕਹਿਣਾ ਹੈ ਕਿ ਦੋਵਾਂ ਕਰਮਚਾਰੀਆਂ ਦੀ ਕਾਰ ਨਾਲ ਇੱਕ ਨੌਜਵਾਨ ਦਾ ਹਾਦਸਾ ਹੋਇਆ ਸੀ ਅਤੇ ਦੋਵਾਂ ਨੂੰ ਇਸੇ ਕੇਸ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਪਾਕਿਸਤਾਨ ਵਲੋਂ ਕੋਈ ਪੱਕੀ ਜਾਣਕਾਰੀ ਨਹੀਂ ਦਿੱਤੀ ਗਈ, ਇਸ ਲਈ ਸੰਭਾਵਨਾ ਹੈ ਕਿ ਪਾਕਿਸਤਾਨ ਇਸ ਮਾਮਲੇ 'ਤੇ ਦੁਬਾਰਾ ਝੂਠ ਬੋਲ ਰਿਹਾ ਹੈ।
ਭਾਰਤ ਨੂੰ ਸ਼ੱਕ ਹੈ ਕਿ ਪਾਕਿਸਤਾਨ ਨੇ ਦੋਵੇਂ ਕਰਮਚਾਰੀਆਂ ਨੂੰ ਅਗਵਾ ਕੀਤਾ ਗਿਆ ਹੈ ਅਤੇ ਇਸ ਕਾਰਨ ਲਈ ਉਹ ਪੂਰੀ ਜਾਣਕਾਰੀ ਨਹੀਂ ਦੇ ਰਿਹਾ।
ਪਹਿਲਾਂ ਭਾਰਤ ਦੇ ਡਿਪਲੋਮੈਟ ਨੂੰ ਡਰਾਉਣ ਦੀ ਕੀਤੀ ਸੀ ਕੋਸ਼ਿਸ਼:
ਕੁਝ ਦਿਨ ਪਹਿਲਾਂ ਭਾਰਤ ਦੇ ਟੌਪ ਦੇ ਰਾਜਦੂਤ ਗੌਰਵ ਆਹਲੂਵਾਲੀਆ ਦੀ ਕਾਰ ਦਾ ਇਸਲਾਮਾਬਾਦ ਵਿੱਚ ਪਿੱਛਾ ਕੀਤਾ ਗਿਆ ਸੀ। ਆਈਐਸਆਈ ਏਜੰਟ ਸਾਈਕਲ ਰਾਹੀਂ ਭਾਰਤੀ ਡਿਪਲੋਮੈਟ ਦੀ ਕਾਰ ਦਾ ਪਿੱਛਾ ਕਰਦਾ ਸੀ। ਭਾਰਤ ਨੇ ਵੀ ਇਸ ਮਾਮਲੇ ‘ਤੇ ਸਖਤ ਵਿਰੋਧ ਜਤਾਇਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -