ਨਵੀਂ ਦਿੱਲੀ: ਲੋਕਸਭਾ ਚੋਣਾ ਦੇ ਪਹਿਲੇ ਪੜਾਅ ਦੀ ਵੋਟਿੰਗ ਕੱਲ੍ਹ ਯਾਨੀ 11 ਅਪਰੈਲ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੋਬਾਰਾ ਚੋਣ ਜਿੱਤਦੀ ਹੈ ਤਾਂ ਭਾਰਤ ਦੇ ਨਾਲ ਸ਼ਾਂਤੀ ਗੱਲਬਾਤ ਨੂੰ ਲੈ ਕੇ ਚੰਗਾ ਹੋਵੇਗਾ।

ਇਮਰਾਨ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਇਹ ਮੁਮਕਿਨ ਨਹੀ ਹੋਵੇਗਾ। ਇੰਨਾ ਹੀ ਨਹੀ ਇਮਰਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਆਉਨਦੀ ਹੈ ਤਾਂ ਕਸ਼ਮੀਰ ਮੁੱਦੇ ਦਾ ਹਲ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇਤਨਯਾਹੂ ਦੀ ਤਰ੍ਹਾਂ ਡਰ ਅਤੇ ਰਾਸ਼ਟਰਵਾਦ ਦੇ ਮੁੱਦੇ ‘ਤੇ ਚੋਣ ਲੜ ਰਹੇ ਹਨ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਮਰਾਨ ਨੇ ਇਹ ਸਾਰੀਆਂ ਗੱਲਾਂ ਕਹੀਆਂ ਹਨ। ਇਸ ਦੌਰਾਨ ਇਮਰਾਨ ਨੇ ਕਿਹਾ, ਜੇਕਰ ਅਗਲੀ ਸਰਕਾਰ ਕਾਂਗਰਸ ਦੀ ਆਉਂਦੀ ਹੈ ਤਾਂ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਨਾਲ ਸਮਝੌਤਾ ਕਰਨ ਤੋਂ ਡਰ ਸਕਦੀ ਹੈ। ਪਰ ਜੇਕਰ ਬੀਜੇਪੀ ਦੀ ਸਰਕਾਰ ਆਉਂਦੀ ਹੈ ਤਾਂ ਇਸ ਮਸਲੇ ਦਾ ਹੱਲ ਨਿਕਲ ਸਕਦਾ ਹੈ।

ਪਾਕਿ ਪੀਐਮ ਨੇ ਅੱਗੇ ਕਿਹਾ, “ਪਾਕਿਸਤਾਨ ਦੇ ਲਈ ਇਹ ਅਹਿਮ ਹੈ ਕਿ ਉਹ ਆਪਣੇ ਗੁਆਂਡੀ ਮੁਲਕਾਂ ਅਫਗਾਨੀਸਤਾਨ, ਭਾਰਤ ਅਤੇ ਈਰਾਨ ਨਾਲ ਸ਼ਾਂਤੀ ਬਣਾਏ ਰੱਖੇ”।