ਫਿਲਹਾਲ ਕੁਲਭੂਸ਼ਨ ਜਾਧਵ ‘ਤੇ ਪਾਕਿ ‘ਚ ਸੈਨਿਕ ਅਦਾਲਤ ‘ਚ ਕੇਸ ਚੱਲ ਰਿਹਾ ਹੈ। ਪਾਕਿਸਤਾਨ ਸੈਨਾ ਦੇ ਕਾਨੂੰਨ ਮੁਤਾਬਕ ਅਜਿਹੇ ਲੋਕ ਸਿਵਲ ਅਦਾਲਤ ‘ਚ ਅਪੀਲ ਨਹੀਂ ਕਰ ਸਕਦੇ ਪਰ ਆਈਜੇਸੀ ਦੇ ਕਹਿਣ ਤੋਂ ਬਾਅਦ ਪਾਕਿ ਆਪਣੇ ਆਰਮੀ ਐਕਟ ‘ਚ ਬਦਲਾਅ ਕਰ ਰਿਹਾ ਹੈ।
ਇਸ ਤੋਂ ਇਲਾਵਾ ਕੋਰਟ ਦੇ ਹੁਕਮਾਂ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨੂੰ ਕਾਉਂਸਲਰ ਅਕਸੈਸ ਤਾਂ ਦਿੱਤਾ ਪਰ ਦੂਜਾ ਕਾਉਂਸਲਰ ਅਕਸੈਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਨੇ ਇਸ ‘ਤੇ ਇਤਰਾਜ਼ ਜ਼ਾਹਿਰ ਕਰਦੇ ਹੋਏ ਮਾਮਲੇ ਨੂੰ ਇੱਕ ਵਾਰ ਫੇਰ ਇੰਟਰਨੈਸ਼ਨਲ ਕੋਰਟ ‘ਚ ਲੈ ਜਾਣ ਦੀ ਗੱਲ ਕੀਤੀ ਸੀ।