ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇੱਕ ਵਾਰ ਫਿਰ ਹਿਜ਼ਬੁਲ ਮੁਜ਼ਾਹਦੀਨ ਦੇ ਮਾਰੇ ਗਏ ਅੱਤਵਾਦੀ ਬੁਰਹਾਨ ਵਾਨੀ ਨੂੰ 'ਫਰੀਡਮ ਫਾਈਟਰ' ਕਰਾਰ ਦਿੱਤਾ ਹੈ ਤੇ ਕਿਹਾ ਕਿ ਉਨ੍ਹਾਂ ਨੂੰ ਕਸ਼ਮੀਰ ਦੇ ਸਮਰਥਨ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ।
ਪਾਰਟੀ ਦੀ ਬੈਠਕ ਵਿੱਚ ਨਵਾਜ਼ ਸ਼ਰੀਫ਼ ਨੇ ਕਸ਼ਮੀਰ ਦੇ ਮੁੱਦੇ 'ਤੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੀ ਲੜਾਈ ਨੂੰ ਸਮਰਥਨ ਕਰਦਾ ਰਹੇਗਾ ਤੇ ਭਾਰਤ ਦੇ ਪੀ.ਐਮ. ਗ਼ਲਤ ਸਮਝਦੇ ਹਨ ਕਿ ਅੱਤਵਾਦ ਨਾਲ ਆਜ਼ਾਦੀ ਦੀ ਲੜਾਈ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।

ਤੁਹਾਨੂੰ ਦੱਸਣਯੋਗ ਹੈ ਕਿ 11 ਜੁਲਾਈ ਨੂੰ ਹਿਜ਼ਬੁਲ ਮੁਜ਼ਾਹਦੀਨ ਦਾ ਅੱਤਵਾਦੀ ਬੁਰਹਾਨ ਵਾਨੀ ਮਾਰਿਆ ਗਿਆ ਸੀ। ਜਿਸ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਹਿੰਸਾ ਸ਼ੁਰੂ ਹੋ ਗਈ ਸੀ ਤੇ ਕਰੀਬ ਦੋ ਮਹੀਨੇ ਤੱਕ ਸੂਬੇ ਵਿੱਚ ਹਾਲਾਤ ਸਾਧਾਰਨ ਨਹੀਂ ਰਹੇ ਸਨ। ਪਰ ਨਵਾਜ਼ ਸ਼ਰੀਫ਼ ਦੇ ਇਸ ਤਰ੍ਹਾਂ ਦੇ ਬਿਆਨ ਦੇ ਵਿੱਚ ਉੜੀ ਹਮਲੇ ਤੋਂ ਬਾਅਦ ਚੁਤਰਫ਼ਾ ਘਿਰਨ ਦੀ ਮਜਬੂਰੀ ਹੈ।

ਇਸ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਕਮੀ ਆਈ ਹੈ। ਕਰਾਚੀ ਆਪ੍ਰੇਸ਼ਨ ਦੇ ਸਕਾਰਾਤਮਿਕ ਨਤੀਜੇ ਆ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਸੀ ਕਿ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਈ ਹੈ ਤੇ ਬਿਜਲੀ ਦੀ ਕਮੀ ਦੇ ਮਸਲੇ ਨੂੰ ਹੱਲ ਕਰਨ ਦੇ ਲਈ ਦਿਨ-ਰਾਤ ਕੋਸ਼ਿਸ਼ ਕੀਤੀ ਜਾ ਰਹੀ ਹੈ। 2018 ਤੱਕ ਲੋਡ ਸ਼ੇਡਿੰਗ 'ਤੇ ਕਾਬੂ ਪਾ ਲਿਆ ਜਾਏਗਾ।