ਸਰਹੱਦ 'ਤੇ ਵਧਿਆ ਤਣਾਅ, ਤਾਬੜਤੋੜ ਗੋਲੀਬਾਰੀ
ਏਬੀਪੀ ਸਾਂਝਾ | 29 Aug 2019 03:19 PM (IST)
ਸਰਹੱਦ 'ਤੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਅੱਜ ਫਿਰ ਤਾਬੜਤੋੜ ਗੋਲੀਬਾਰੀ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਐਲਓਸੀ ‘ਤੇ ਗੋਲ਼ੀਬਾਰੀ ਕੀਤੀ ਤੇ ਮੋਰਟਾਰ ਦੇ ਗੋਲੇ ਦਾਗੇ। ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਸੈਨਾ ਇਸ ਗੋਲ਼ੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ।
ਜੰਮੂ-ਕਸ਼ਮੀਰ: ਸਰਹੱਦ 'ਤੇ ਦਿਨ-ਬ-ਦਿਨ ਤਣਾਅ ਵਧਦਾ ਜਾ ਰਿਹਾ ਹੈ। ਅੱਜ ਫਿਰ ਤਾਬੜਤੋੜ ਗੋਲੀਬਾਰੀ ਹੋਣ ਦੀ ਖਬਰ ਹੈ। ਸੂਤਰਾਂ ਮੁਤਾਬਕ ਪਾਕਿਸਤਾਨ ਨੇ ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ‘ਚ ਐਲਓਸੀ ‘ਤੇ ਗੋਲ਼ੀਬਾਰੀ ਕੀਤੀ ਤੇ ਮੋਰਟਾਰ ਦੇ ਗੋਲੇ ਦਾਗੇ। ਰੱਖਿਆ ਬੁਲਾਰੇ ਨੇ ਦੱਸਿਆ ਕਿ ਭਾਰਤੀ ਸੈਨਾ ਇਸ ਗੋਲ਼ੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੀ ਹੈ। ਅਧਿਕਾਰੀਆਂ ਨੇ ਦੱਸਿਆ, “ਪਾਕਿਸਤਾਨੀ ਸੈਨਾ ਨੇ ਪੁਣਛ ਜ਼ਿਲ੍ਹੇ ਦੇ ਮੇਂਡਰ ‘ਚ ਸਵੇਰੇ 11:30 ਵਜੇ ਛੋਟੇ ਹਥਿਆਰਾਂ ਨਾਲ ਗੋਲ਼ੀਬਾਰੀ ਕੀਤੀ ਤੇ ਮੋਰਟਾਰ ਨਾਲ ਗੋਲੇ ਦਾਗ ਕੇ ਸੀਜ਼ਫਾਇਰ ਨਿਯਮ ਦਾ ਉਲੰਘਣ ਕੀਤਾ ਹੈ।” ਅਧਿਕਾਰੀਆਂ ਨੇ ਦੱਸਿਆ ਕਿ ਪੁਣਛ ਤੇ ਰਾਜੌਰੀ ਜ਼ਿਲ੍ਹੇ ‘ਚ ਐਲਓਸੀ ‘ਤੇ ਪਾਕਿਸਤਾਨ ਸੈਨਾ ਵੱਲੋਂ ਲਗਾਤਾਰ ਤੀਜੇ ਦਿਨ ਸੀਜ਼ਫਾਇਰ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇਸ ਮਹੀਨੇ ਪਾਕਿਸਤਾਨ ਸੈਨਾ ਵੱਲੋਂ ਕੀਤੀ ਗਈ ਗੋਲ਼ੀਬਾਰੀ ‘ਚ ਤਿੰਨ ਜਵਾਨ ਸ਼ਹੀਦ ਹੋਏ ਤੇ ਇੱਕ ਆਮ ਨਾਗਰਿਕ ਦੀ ਮੌਤ ਹੋਈ।