ਨਵੀਂ ਦਿੱਲੀ: ਇਸ ਸਾਲ ਪਾਕਿਸਤਾਨ ਨੇ ਜੰਮੂ ਨਾਲ ਲੱਗਦੀ ਕੰਟਰੋਲ ਰੇਖਾ 'ਤੇ 2300 ਤੋਂ ਵੱਧ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਇਸ ਵਿੱਚੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ 1000 ਤੋਂ ਵੱਧ ਉਲੰਘਣਾ ਨੂੰ ਅੰਜਾਮ ਦਿੱਤਾ ਗਿਆ।
ਸੈਨਾ ਦਾ ਦਾਅਵਾ ਹੈ ਕਿ ਪਾਕਿਸਤਾਨ ਨੇ ਇਨ੍ਹਾਂ ਘਟਨਾਵਾਂ ਰਾਹੀਂ ਘੁਸਪੈਠ ਦੀਆਂ ਕਈ ਅਸਫਲ ਕੋਸ਼ਿਸ਼ਾਂ ਕੀਤੀਆਂ। ਭਾਰਤੀ ਫੌਜ ਦੇ ਬੁਲਾਰੇ ਲੈਫਟੀਨੈਂਟ ਦਵਿੰਦਰ ਆਨੰਦ ਦਾ ਦਾਅਵਾ ਹੈ ਕਿ ਪਾਕਿਸਤਾਨ ਦੀ 1971 ਦੀ ਲੜਾਈ 'ਚ ਮਿਲੀ ਹਾਰ ਤੋਂ ਬਾਅਦ ਵੀ ਸੁਧਾਰ ਨਹੀਂ ਹੋ ਰਿਹਾ। ਜੇ ਅਸੀਂ ਇਸ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ 'ਤੇ 2,300 ਤੋਂ ਜ਼ਿਆਦਾ ਵਾਰ ਸੀਜ਼ਫਾਈਰ ਦਾ ਉਲੰਘਣ ਕੀਤੀ ਹੈ। ਇੰਨਾ ਹੀ ਨਹੀਂ, ਜੰਮੂ-ਕਸ਼ਮੀਰ ਤੋਂ ਧਾਰਾ 370 ਵਾਪਸ ਲੈਣ ਤੋਂ ਬਾਅਦ ਪਾਕਿਸਤਾਨ ਨੇ ਕੰਟਰੋਲ ਰੇਖਾ 'ਤੇ 1000 ਤੋਂ ਵੱਧ ਵਾਰ ਫਾਇਰਿੰਗ ਕੀਤੀ ਹੈ, ਜੋ ਇੱਕ ਰਿਕਾਰਡ ਹੈ।
ਦੱਸ ਦਈਏ ਕਿ ਸੋਮਵਾਰ ਨੂੰ ਭਾਰਤੀ ਫੌਜ ਨੇ ਭਾਰਤ-ਪਾਕਿਸਤਾਨ 1971 ਦੀ ਜੰਗ ਉੱਤੇ ਆਪਣੀ ਜਿੱਤ ਦਾ ਜਸ਼ਨ ਮਨਾਇਆ। ਸੈਨਾ ਇਸ ਦਿਨ ਨੂੰ ਵਿਕਟਰੀ ਡੇਅ ਵਜੋਂ ਮਨਾਉਂਦੀ ਹੈ। ਜੰਮੂ 'ਚ ਸੈਨਾ ਨੇ ਇਸ ਯੁੱਧ 'ਚ ਸ਼ਹੀਦ ਹੋਏ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਸੈਨਾ ਦਾ ਦਾਅਵਾ ਹੈ ਕਿ 1971 'ਚ ਇਸ ਦਿਨ ਭਾਰਤੀ ਸੈਨਾ, ਜਲ ਸੈਨਾ ਤੇ ਹਵਾਈ ਸੈਨਾ ਨੇ ਨਾ ਸਿਰਫ ਇਸ ਯੁੱਧ 'ਚ ਪਾਕਿਸਤਾਨ ਨੂੰ ਹਰਾਇਆ ਬਲਕਿ ਉਸ ਸਮੇਂ ਦੇ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਨਿਆਜ਼ੀ ਨੂੰ ਆਪਣੇ 93,000 ਸਿਪਾਹੀਆਂ ਨਾਲ ਆਤਮ ਸਮਰਪਣ ਕਰਨ ਲਈ ਮਜਬੂਰ ਕੀਤਾ।
ਧਾਰਾ 370 ਹਟਾਉਣ ਮਗਰੋਂ ਪਾਕਿਸਤਾਨ ਨੇ 1000 ਤੋਂ ਵੱਧ ਵਾਰ ਐਲਓਸੀ 'ਤੇ ਕੀਤੀ ਗੋਲੀਬਾਰੀ
ਏਬੀਪੀ ਸਾਂਝਾ
Updated at:
16 Dec 2019 04:43 PM (IST)
ਇਸ ਸਾਲ ਪਾਕਿਸਤਾਨ ਨੇ ਜੰਮੂ ਨਾਲ ਲੱਗਦੀ ਕੰਟਰੋਲ ਰੇਖਾ 'ਤੇ 2300 ਤੋਂ ਵੱਧ ਵਾਰ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਇਸ ਵਿੱਚੋਂ ਧਾਰਾ 370 ਨੂੰ ਹਟਾਉਣ ਤੋਂ ਬਾਅਦ 1000 ਤੋਂ ਵੱਧ ਉਲੰਘਣਾ ਨੂੰ ਅੰਜਾਮ ਦਿੱਤਾ ਗਿਆ।
- - - - - - - - - Advertisement - - - - - - - - -