ਨਵੀਂ ਦਿੱਲੀ: ਪੈਨ ਨੰਬਰ ਤੇ ਆਧਾਰ ਨੂੰ ਲਿੰਕ ਕਰਨ ਦੀ ਸਮਾਂ ਸੀਮਾ 31 ਮਾਰਚ ਹੈ। ਜਿਨ੍ਹਾਂ ਲੋਕਾਂ ਨੇ ਹੁਣ ਤਕ ਇਸ ਨੂੰ ਲਿੰਕ ਨਹੀਂ ਕੀਤਾ, ਹੁਣ ਉਨ੍ਹਾਂ ਕੋਲ ਇਸ ਕੰਮ ਕਰਨ ਲਈ ਸਿਰਫ ਤਿੰਨ ਦਿਨ ਬਚੇ ਹਨ। ਪੈਨ ਤੇ ਆਧਾਰ ਨੂੰ ਲਿੰਕ ਕਰਨ ਨਾਲ ਲੋਕ ਕਈ ਦਿੱਕਤਾਂ ਤੋਂ ਬੱਚ ਸਕਦੇ ਹਨ।


1. ਟੈਕਸ ਫਾਈਲ ਕਰਨ ਵਿੱਚ ਦੇਰੀ 'ਤੇ ਭਰਨਾ ਹੋਵੇਗਾ ਜ਼ੁਰਮਾਨਾ-

ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ) ਮੁਤਾਬਕ ਆਮਦਨ ਕਰ ਐਕਟ ਦੀ ਧਾਰਾ 139 ਏਏ ਤਹਿਤ ਪੈਨ ਤੇ ਆਧਾਰ ਨੂੰ ਜੋੜਨਾ ਲਾਜ਼ਮੀ ਹੈ। ਇਨ੍ਹਾਂ ਦੋਵਾਂ ਦਸਤਾਵੇਜ਼ਾਂ ਦੇ ਨਾ ਜੁੜੇ ਹੋਣ ਦੀ ਸੂਰਤ ਵਿੱਚ ਕਰਦਾਤਾ ਟੈਕਸ ਦੀ ਅਦਾਇਗੀ ਨਹੀਂ ਕਰ ਸਕਣਗੇ। ਜੇਕਰ ਤੁਸੀਂ ਸਮਾਂ ਰਹਿੰਦੇ ਹੋਏ ਕਰ ਦਾ ਭੁਗਤਾਨ ਨਹੀਂ ਕੀਤਾ ਤਾਂ ਲੇਟ ਆਈਟੀਆਰ ਫਾਈਲ ਕਰਨ ਕਾਰਨ 10,000 ਰੁਪਏ ਜ਼ੁਰਮਾਨਾ ਵੀ ਹੋ ਸਕਦਾ ਹੈ।

2. ਟੈਕਸ ਰੀਫੰਡ ਦਾ ਲਾਭ ਨਹੀਂ-

ਪੈਨ ਅਤੇ ਆਧਾਰ ਦੇ ਲਿੰਕ ਨਾ ਹੋਣ ਕਾਰਨ ਲੋਕਾਂ ਨੂੰ ਸਰਕਾਰ ਨੂੰ ਦਿੱਤੇ ਵਾਧੂ ਕਰ ਦੀ ਵਾਪਸੀ ਨਹੀਂ ਹੋਵੇਗੀ। ਅਜਿਹੇ ਵਿੱਚ ਨੁਕਸਾਨ ਤੋਂ ਬਚਣ ਲਈ ਕਰਦਾਤਾ 31 ਮਾਰਚ ਤੋਂ ਪਹਿਲਾਂ ਪੈਨ ਤੇ ਆਧਾਰ ਨੂੰ ਲਿੰਕ ਕਰੋ।

3. ਟੈਕਸ ਛੋਟ ਦਾ ਲਾਭ ਨਹੀਂ-

ਇਨਕਮ ਟੈਕਸ ਫਾਈਲ ਕਰਨ ਦੌਰਾਨ ਕਰਦਾਤਾ ਨੂੰ ਕਈ ਤਰ੍ਹਾਂ ਦੀ ਛੋਟ ਦਿੱਤੀ ਜਾਂਦੀ ਹੈ। ਜੇਕਰ ਪੈਨ ਤੇ ਆਧਾਰ ਨੰਬਰ ਆਪਸ ਵਿੱਚ ਜੁੜੇ ਨਹੀਂ ਹੋਣਗੇ ਤਾਂ ਕਰ ਵਿੱਚ ਛੋਟ ਦਾ ਲਾਭ ਵੀ ਲੋਕਾਂ ਨੂੰ ਨਹੀਂ ਮਿਲੇਗਾ। ਆਈਟੀ ਐਕਟ ਦੀ ਧਾਰਾ 194 1ਏ ਤੇ 194 1ਬੀ ਤਹਿਤ ਲੋਕਾਂ ਨੂੰ ਸਾਰੀ ਛੋਟ ਦਿੱਤੀ ਜਾਂਦੀ ਹੈ।

ਇੰਝ ਕਰੋ ਪੈਨ ਤੇ ਆਧਾਰ ਨੂੰ ਲਿੰਕ-

ਇਨਕਮ ਟੈਕਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://www.incometaxindiaefiling.gov.in/home 'ਤੇ ਜਾਓ > ਇੱਥੇ ਲਿੰਕ ਆਧਾਰ ਟੈਬ 'ਤੇ ਕਲਿੱਕ ਕਰੋ > ਇੱਥੇ ਸਾਰੀ ਜਾਣਕਾਰੀ ਭਰਨ ਮਗਰੋਂ ਤੁਹਾਡਾ ਪੈਨ ਅਤੇ ਆਧਾਰ ਲਿੰਕ ਹੋ ਜਾਵੇਗਾ।