ਫ਼ਰੀਦਕੋਟ: ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਰਾਜਵਿੰਦਰ ਕੌਰ ਨੇ ਡੇਰਾ ਸਿਰਸਾ ਦੇ 17 ਪੈਰੋਕਾਰਾਂ ਨੂੰ ਭੰਨ-ਤੋੜ ਦੇ ਮਾਮਲੇ `ਚੋਂ ਬਰੀ ਕਰ ਦਿੱਤਾ ਹੈ। ਇਨ੍ਹਾਂ ਉੱਤੇ ਪਿਛਲੇ ਵਰ੍ਹੇ 25 ਅਗਸਤ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੰਚਕੁਲਾ ਦੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੰਗਾਮਾ ਖੜ੍ਹਾ ਕਰਨ ਦੇ ਦੋਸ਼ ਲੱਗੇ ਸਨ।

ਪਿਛਲੇ ਸਾਲ 3 ਸਤੰਬਰ ਨੂੰ ਫ਼ਰੀਦਕੋਟ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਇਨ੍ਹਾਂ 17 ਪੈਰੋਕਾਰਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਸੀ। ਇਨ੍ਹਾਂ ’ਤੇ ਕੋਟਕਪੂਰਾ ਨੇੜਲੇ ਪਿੰਡ ਚਹਿਲ ਦੇ ਪੈਟਰੋਲ ਪੰਪ ਦੀ ਤੋੜ-ਭੰਨ ਕਰਨ ਦੇ ਇਲਜ਼ਾਮ ਲੱਗੇ ਸਨ। ਕੋਟਕਪੂਰਾ ਪੁਲਿਸ ਥਾਣੇ `ਚ ਸੇਖੋਂ ਫਿਲਿੰਗ ਸਟੇਸ਼ਨ ਦੇ ਮਾਲਕ ਚਮਕੌਰ ਸਿੰਘ ਸੇਖੋਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ।

ਉਸ ਸਮੇਂ ਇਨ੍ਹਾਂ 17 ਜਣਿਆਂ ਖਿਲਾਫ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾਂ ਨੰਬਰ 118 ਮਿਤੀ 25/08/17 ਅਧੀਨ ਧਾਰਾ 427/436/511/148/149/120B IPC, 3, 4, provension of damage to public property ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਅਦਾਲਤ ਨੇ ਅੱਜ ਫੈਸਲਾ ਸੁਣਾਉਂਦਿਆਂ ਅੱਜ ਸਾਰੇ 17 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ।