ਲਾਹੌਰ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਲਾਹੌਰ ਪਹੁੰਚ ਚੁੱਕੇ ਹਨ। ਪਿਛਲੀ ਯਾਤਰਾ ਦੌਰਾਨ ਉਨ੍ਹਾਂ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਈ ਸੀ। ਹੁਣ ਸਿੱਧੂ ਨੇ ਕਿਹਾ ਕਿ ਉਹ ਬਾਜਵਾ ਨਾਲ ਜੱਫੀ ਇੱਕ ਸੈਕਿੰਡ ਦੀ ਸੀ, ਇਹ ਕੋਈ ਰਾਫੇਲ ਡੀਲ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦ ਦੋ ਪੰਜਾਬੀ ਗਲੇ ਲੱਗਦੇ ਹਨ ਤਾਂ ਉਹ ਭਾਵਨਾਤਮਕ ਰੂਪ ਨਾਲ ਗਲੇ ਲੱਗਦੇ ਹਨ।
ਇਹ ਵੀ ਪੜ੍ਹੋ- ਗੁਰੂ ਨਾਨਕ ਵਾਸਤੇ ਕੰਡਿਆਂ 'ਤੇ ਤੁਰ ਕੇ ਵੀ ਜਾਵਾਂਗਾ ਪਾਕਿਸਤਾਨ: ਸਿੱਧੂ
ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਇੱਕ ਪੁਲ਼ ਵਾਂਗ ਦੋਵਾਂ ਮੁਲਕਾਂ ਦਰਮਿਆਨ ਦੁਸ਼ਮਣੀ ਖ਼ਤਮ ਕਰੇਗਾ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਲਾਂਘੇ ਨਾਲ ਲੋਕਾਂ ਵਿਚਾਲੇ ਆਪਸੀ ਸਾਂਝ ਵਧੇਗੀ ਤੇ ਦੋਵਾਂ ਮੁਲਕਾਂ ਵਿਚਾਲੇ ਵੀ ਸ਼ਾਂਤੀ ਕਾਇਮ ਹੋਏਗੀ। ਉਨ੍ਹਾਂ ਕਿਹਾ ਕਿ ਇਸ ਲਾਂਘੇ ਵਿੱਚ ਸ਼ਾਂਤੀ, ਸਮ੍ਰਿਧੀ ਤੇ ਵਪਾਰਕ ਰਿਸ਼ਤੇ ਸੁਧਾਰਨ ਦੀਆਂ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ- ਸਿੱਧੂ ਦੇ ਫਿਰ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਕੀ ਬੋਲੇ ਮੁੱਖ ਮੰਤਰੀ
ਯਾਦ ਰਹੇ ਕਿ ਪਿਛਲੀ ਵਾਰ ਜਦੋਂ ਸਿੱਧੂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵੇਲੇ ਪਾਕਿਤਾਨ ਗਏ ਸੀ ਤਾਂ ਉਨ੍ਹਾਂ ਪਾਕਿਸਤਾਨ ਫੌਜ ਮੁਖੀ ਜਨਰਲ ਬਾਜਵਾ ਨੂੰ ਗਲੇ ਲਾ ਲਿਆ ਸੀ ਜਿਸ ’ਤੇ ਭਾਜਪਾ ਨੇ ਸਿੱਧੂ ਤੇ ਕਾਂਗਰਸ ਦਾ ਤਗੜਾ ਵਿਰੋਧ ਕੀਤਾ ਸੀ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਫਿਰ ਪਾਉਣ ਗਏ ਪਾਕਿਸਤਾਨ ਨੂੰ ਗਲਵੱਕੜੀ !