ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਹੈ। ਲੋਕ ਸਭਾ ‘ਚ ਅੱਜ ਦੁਪਹਿਰ ਚਾਰ ਵਜੇ ਤੋਂ ਪ੍ਰਦੂਸ਼ਨ ‘ਤੇ ਬਹਿਸ ਹੋਵੇਗੀ। ਬੀਏਸੀ ਦੀ ਬੈਠਕ ‘ਚ ਬਹਿਸ ‘ਤੇ ਸਹਿਮਤੀ ਬਣੀ ਹੈ। ਅੱਜ ਪ੍ਰਦੂਸ਼ਣ ‘ਤੇ ਹੋਣ ਵਾਲੀ ਚਰਚਾ ਇਸ ਲਈ ਮੁੱਖ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉਸ ਦੇ ਨੇੜਲੇ ਇਲਾਕੇ ਗੈਸ ਦੇ ਚੈਂਬਰ ਬਣ ਰਹੇ ਹਨ। ਜਿੱਥੇ ਇੱਕ ਪਾਸੇ ਜਨਤਾ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਹੈ, ਉਧਰ ਹੀ ਸਿਆਸਤਦਾਨ ਇੱਕ-ਦੂਜੇ ‘ਤੇ ਇਲਜ਼ਾਮ ਲਾ ਰਹੇ ਹਨ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਸਾਫ਼ ਕਹਿ ਦਿੱਤਾ ਹੈ ਕਿ ਹੁਣ ਰਾਜਧਾਨੀ ‘ਚ ਔਡ-ਈਵਨ ਦੀ ਲੋੜ ਨਹੀਂ ਕਿਉਂਕਿ ਦਿੱਲੀ ਦਾ ਮੌਸਮ ਕੁਝ ਹੱਦ ਤਕ ਸਾਫ਼ ਹੋ ਗਿਆ ਹੈ।
ਦੱਸ ਦਈਏ ਕਿ ਹਾਲ ਹੀ ‘ਚ ਸੁਪਰੀਮ ਕੋਰਟ ਨੇ ਕੇਂਦਰ ਦੇ ਨਾਲ ਹਰਿਆਣਾ, ਪੰਜਾਬ ਤੇ ਯੂਪੀ ਸਰਕਾਰ ਨੂੰ ਫਟਕਾਰ ਲਾਈ ਤੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਸੱਦਿਆ ਸੀ। ਕੋਰਟ ਨੇ ਮੁਖ ਸਕੱਤਰਾਂ ਨੂੰ 29 ਨਵੰਬਰ ਨੂੰ ਵੀ ਬੁਲਾਇਆ ਹੈ। ਪਰਾਲੀ ਸਾੜਨ ਤੋਂ ਰੋਕਣ ਲਈ ਉਨ੍ਹਾਂ ਨੇ ਕੀ ਕਦਮ ਚੁੱਕੇ ਹਨ। ਇਸ ਲਈ ਮੁੱਖ ਸਕੱਤਰ ਜਵਾਬ ਦੇਣਗੇ। ਚਾਰੇ ਸੂਬੇ 25 ਨਵੰਬਰ ਤਕ ਹਲਫਨਾਮੇ ਦਾਇਰ ਕਰਨਗੇ।
ਪਾਰਲੀਮੈਂਟ 'ਚ ਦਿੱਲੀ ਦੀ ਪ੍ਰਦੂਸ਼ਣ, ਖੜਕੇ-ਦੜਕੇ ਦੇ ਆਸਾਰ
ਏਬੀਪੀ ਸਾਂਝਾ
Updated at:
19 Nov 2019 11:59 AM (IST)
ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ ਹੈ। ਲੋਕ ਸਭਾ ‘ਚ ਅੱਜ ਦੁਪਹਿਰ ਚਾਰ ਵਜੇ ਤੋਂ ਪ੍ਰਦੂਸ਼ਨ ‘ਤੇ ਬਹਿਸ ਹੋਵੇਗੀ। ਬੀਏਸੀ ਦੀ ਬੈਠਕ ‘ਚ ਬਹਿਸ ‘ਤੇ ਸਹਿਮਤੀ ਬਣੀ ਹੈ। ਅੱਜ ਪ੍ਰਦੂਸ਼ਣ ‘ਤੇ ਹੋਣ ਵਾਲੀ ਚਰਚਾ ਇਸ ਲਈ ਮੁੱਖ ਹੈ ਕਿਉਂਕਿ ਦੇਸ਼ ਦੀ ਰਾਜਧਾਨੀ ਦਿੱਲੀ ਤੇ ਉਸ ਦੇ ਨੇੜਲੇ ਇਲਾਕੇ ਗੈਸ ਦੇ ਚੈਂਬਰ ਬਣ ਰਹੇ ਹਨ।
- - - - - - - - - Advertisement - - - - - - - - -