ਕਮਜ਼ੋਰ ਹਿੰਦੀ ਕਾਰਨ ਨਹੀਂ ਬਣ ਸਕਿਆ ਪ੍ਰਧਾਨਮੰਤਰੀ:ਮੁਖਰਜ਼ੀ
ਏਬੀਪੀ ਸਾਂਝਾ | 19 Oct 2017 01:35 PM (IST)
ਨਵੀਂ ਦਿੱਲੀ: ਪਿਛਲੇ ਦਿਨੀਂ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਜਦ ਉਨ੍ਹਾਂ ਦੇ ਨਾਂ ਦਾ ਐਲਾਨ ਪ੍ਰਧਾਨਮੰਤਰੀ ਵਜੋਂ ਹੋਇਆ ਤਾਂ ਉਹ ਖੁਦ ਹੈਰਾਨ ਸਨ ਕਿਉਂਕਿ ਪ੍ਰਣਬ ਮੁਖਰਜੀ ਉਨ੍ਹਾਂ ਤੋਂ ਵੱਧ ਕਾਬਲ ਇਨਸਾਨ ਸਨ। ਇਸ 'ਤੇ ਪ੍ਰਣਬ ਮੁਖਰਜੀ ਨੇ ਕਿਹਾ ਹੈ ਕਿ ਉਹ ਇਸ ਲਈ ਪੀਐਮ ਨਹੀਂ ਬਣ ਸਕੇ ਕਿਉਂਕਿ ਉਨ੍ਹਾਂ ਦੀ ਹਿੰਦੀ ਕਮਜ਼ੋਰ ਸੀ। ਉਨ੍ਹਾਂ ਕਿਹਾ ਕਿ ਮਨਮੋਹਨ ਸਿੰਘ ਚੰਗੇ ਪੀਐਮ ਰਹੇ, ਪਰ ਮੈਂ ਇਸ ਲਈ ਨਹੀਂ ਬਣ ਸਕਿਆ ਕਿਉਂਕਿ ਮੈਂ ਆਮ ਲੋਕਾਂ ਦੀ ਭਾਸ਼ਾ ਹਿੰਦੀ 'ਚ ਕਮਜ਼ੋਰ ਸੀ। ਪ੍ਰਣਬ ਮੁਖਰਜੀ ਨੇ ਕਿਹਾ ਕਿ ਡਾਕਟਰ ਸਾਹਿਬ (ਮਨਮੋਹਨ ਸਿੰਘ) ਹਮੇਸ਼ਾ ਚੰਗੀ ਆਪਸ਼ਨ ਰਹੇ। ਉਹ ਬਹੁਤ ਵਧੀਆ ਪ੍ਰਧਾਨਮੰਤਰੀ ਵੀ ਸਨ। ਮੈਂ ਉਸ ਵੇਲੇ ਵੀ ਕਿਹਾ ਸੀ ਅਤੇ ਬਾਅਦ ਵਿਚ ਕਿ ਕਾਂਗਰਸੀਆਂ 'ਚ ਪ੍ਰਧਾਨਮੰਤਰੀ ਦੇ ਤੌਰ 'ਤੇ ਸਭ ਤੋਂ ਚੰਗੀ ਆਪਸ਼ਨ ਮਨਮੋਹਨ ਸਿੰਘ ਹੀ ਸਨ। ਮੈਂ ਪੀਐਮ ਦੇ ਤੌਰ 'ਤੇ ਇਸ ਲਈ ਨਹੀਂ ਠੀਕ ਸੀ ਕਿਉਂਕਿ ਮੇਰੀ ਹਿੰਦੀ ਕਮਜ਼ੋਰ ਸੀ। ਕਮਜ਼ੋਰ ਹਿੰਦੀ ਨਾਲ ਮੈਂ ਆਮ ਲੋਕਾਂ ਨਾਲ ਗੱਲ ਕਰਨ 'ਚ ਪਰਫੈਕਟ ਨਹੀਂ ਸੀ। ਇਸ ਤੋਂ ਇਲਾਵਾ ਕੋਈ ਹੋਰ ਕਾਰਨ ਨਹੀਂ ਹੈ।